ਬੱਚਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੱਚਾ (ਨਾਂ,ਪੁ) ਛੋਟੀ ਉਮਰ ਦਾ ਬਾਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੱਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੱਚਾ [ਨਾਂਪੁ] ਬਾਲ, ਬਾਲਕ; ਅੰਞਾਣਾ; ਪੁੱਤਰ [ਵਿਸ਼ੇ] ਬੇਸਮਝ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੱਚਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Child_ਬੱਚਾ: ਚਿਲਡਰਨ ਅੇਕਟ 1960 ਦੀ ਧਾਰਾ 2 (3) ਮੁਤਾਬਕ ‘‘ਬਾਲ ਦਾ ਮਤਲਬ ਹੈ ਅਜਿਹਾ ਲੜਕਾ ਜੋ ਸੋਲ੍ਹਾਂ ਸਾਲ ਦੀ ਉਮਰ ਦਾ ਨਹੀਂ ਹੋਇਆ ਅਤੇ ਲੜਕੀ ਜੋ ਅਠਾਰ੍ਹਾਂ ਸਾਲ ਦੀ ਨਹੀਂ ਹੋਈ। ਪਰ ਇਸ ਐਕਟ ਦਾ ਮਨੋਰਥ ਅਣਗੌਲੇ ਜਾਂ ਦੋਸ਼ੀ ਬਾਲਾਂ ਦੀ ਸਾਂਭ ਸੰਭਾਲ (Care), ਹਿਫ਼ਾਜ਼ਤ (protection), ਭਰਣਪੋਖਣ, ਭਲਾਈ , ਸਿਖਲਾਈ, ਸਿਖਿਆ ਅਤੇ ਪੁਨਰਵਾਸ ਦਾ ਪ੍ਰਬੰਧ ਕਰਨਾ ਅਤੇ ਦੋਸ਼ੀ ਬਾਲਾਂ ਦੇ ਵਿਚਾਰਣ ਲਈ ਉਪਬੰਧ ਕਰਨਾ ਹੈ। ਇਹ ਕੇਵਲ ਸੰਘ-ਰਾਜ ਖੇਤਰਾਂ ਨੂੰ ਹੀ ਲਾਗੂ ਹੁੰਦਾ ਹੈ।

       ਇਸ ਦੇ ਮੁਕਾਬਲੇ ਵਿਚ ‘ਦ ਚਾਈਲਡ ਮੈਰਿਜ ਰੈਸਟਰੇਂਟ ਐਕਟ, 1929 ਦੀ ਧਾਰਾ 2(ੳ) ਬਾਲ ਅਜਿਹੇ ਲੜਕੇ ਨੂੰ ਜੋ 21 ਸਾਲ ਦੀ ਉਮਰ ਦਾ ਨਹੀਂ ਹੋਇਆ ਅਤੇ ਲੜਕੀ ਦੀ ਸੂਰਤ ਵਿਚ ਉਸ ਲੜਕੀ ਨੂੰ ਕਿਹਾ ਗਿਆਹੈ ਜੋ ਅਠ੍ਹਾਰਾਂ ਸਾਲ ਦੀ ਉਮਰ ਦੀ ਨਹੀਂ ਹੋਈ।

       ‘‘ਦ ਚਿਲਡਰਨ (ਪਲੈਨਿੰਗ ਔਫ਼ ਲੇਬਰ) ਐਕਟ, 1933 ਅਨੁਸਾਰ ਬਾਲ ਉਸ ਵਿਅਕਤੀ ਨੂੰ ਕਿਹਾ ਗਿਆ ਹੈ ਜੋ ਪੰਦਰਾਂ ਸਾਲਾਂ ਦਾ ਨਹੀਂ ਹੋਇਆ। ਇਸ ਐਕਟ ਅਨੁਸਾਰ ਅਜਿਹੇ ਬੱਚੇ ਦੀ ਮਜ਼ਦੂਰੀ ਗਿਰਵੀ ਕਰਨਾ ਅਪਰਾਧ ਹੈ ਅਤੇ ਇਸ ਦੇ ਉਲਟ ਕੀਤਾ ਗਿਆ ਕੋਈ ਇਕਰਾਰਨਾਮਾ ਸੁੰਨ ਹੋਵੇਗਾ।

       ਸ਼ੇਖ਼ ਅਹਿਮਦ ਸ਼ੇਖ਼ ਮੁਹੰਮਦ ਬਨਾਮ ਬਾਈ ਫ਼ਾਤਮਾ [ਆਈ ਐਲ ਆਰ (1943) ਬੰਬੇ 48] ਵਿਚ ਚੀਫ਼ ਜਸਟਿਸ ਬਿਊਮਾਊਂਟ ਦੇ ਸ਼ਬਦਾਂ ਵਿਚ ‘‘ਅੰਗਰੇਜ਼ੀ ਵਿਚ ਚਾਈਲਡ ਸ਼ਬਦ ਦੇ ਅਰਥ ਉਸ ਦੇ ਪ੍ਰਸੰਗ ਅਨੁਸਾਰ ਵਖ ਵਖ ਹਨ। ਜੇ ਇਹ ਸ਼ਬਦ ਵਲਦੀਅਤ ਦੇ ਹਵਾਲੇ ਤੋਂ ਬਿਨਾਂ ਹੋਰ ਪ੍ਰਸੰਗ ਵਿਚ ਵਰਤਿਆ ਜਾਵੇ ਤਾਂ ਇਸ ਦੇ ਅਰਥ ਆਮ ਤੌਰ ਤੇ ਬਾਲ ਤੋਂ ਹੁੰਦੇ ਹਨ ਅਰਥਾਤ ਜੋ ਬਾਲਗ਼ ਉਮਰ ਦਾ ਨਹੀਂ ਹੋਇਆ। ਜਦੋਂ ਇਹ ਸ਼ਬਦ ਵਲਦੀਅਤ ਦੇ ਪ੍ਰਸੰਗ ਵਿਚ ਵਰਤੇ ਜਾਣ ਤਾਂ ਇਸ ਦੇ ਅਰਥ ਪਹਿਲੀ ਪੀੜ੍ਹੀ ਦੀ ਔਲਾਦ ਅਰਥਾਤ ਪੁੱਤਰੀ ਜਾਂ ਪੁੱਤਰ ਹੁੰਦਾ ਹੈ ਅਤੇ ਇਸ ਵਿਚ ਉਮਰ ਪ੍ਰਤੀ ਕੋਈ ਹਵਾਲਾ ਨਹੀਂ ਹੁੰਦਾ। ਕਈ ਪ੍ਰਸੰਗਾਂ ਵਿਚ ਅਗਲੀਆਂ ਪੀੜ੍ਹੀਆਂ ਦੀ ਔਲਾਦ ਨੂੰ ਵੀ ਇਸ ਸ਼ਬਦ ਵਿਚ ਸ਼ਾਮਲ ਸਮਝ ਲਿਆ ਜਾਂਦਾ ਹੈ ਅਤੇ ਉਥੇ ਇਹ ‘ਸੰਤਾਨ’ ਦਾ ਸਮਾਨਾਰਥਕ ਬਣ ਜਾਂਦਾ ਹੈ। ਪਰ ਇਕ ਗੱਲ ਨਿਸਚਿਤ ਹੈ ਕਿ ਜਿਥੇ ਇਹ ਸ਼ਬਦ ਵਲਦੀਅਤ ਦੇ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ਉਥੇ ਇਸ ਦਾ ਉਮਰ ਨਾਲ ਕੋਈ ਤੱਲਕ ਨਹੀਂ ਰਹਿੰਦਾ। ਇਕ ਵਿਅਕਤੀ ਕੋਈ ਸੰਪਤੀ ਆਪਣੇ ‘ਸਭ ਬੱਚਿਆਂ’ ਨੂੰ ਉਪਹਾਰ ਵਜੋਂ ਦਿੰਦਾ ਹੈ ਜਾਂ ਕਿਸੇ ਹੋਰ ਦੇ ਸਾਰੇ ਬੱਚਿਆਂ ਦੇ ਨਾਂ ਹਿੱਬਾ ਕਰਦਾ ਹੈ, ਉਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਪਹਾਰ ਜਾਂ ਹਿੱਸਾ ਕੇਵਲ ਨਾਬਾਲਗ਼ ਬੱਚਿਆਂ ਲਈ ਹੈ।’’

       ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 125 ਦੀ ਭਾਸ਼ਾ ਤੋਂ ਹੀ ਸਪਸ਼ਟ ਹੈ ਕਿ ਇਸ ਵਿਚ ਭਰਣ ਪੋਖਣ ਲਈ ਉਮਰ ਦਾ ਖ਼ਿਆਲ ਨਹੀਂ ਰਖਿਆ ਗਿਆ। ਉਥੇ ਬੱਚੇ ਦਾ ਮਤਲਬ ਹੈ ਪਹਿਲੀ ਪੀੜ੍ਹੀ ਦੀ ਔਲਾਦ ਅਤੇ ਅਜਿਹੇ ਬੱਚੇ ਵੀ ਭਰਣ ਪੋਖਣ ਦੇ ਹੱਕਦਾਰ ਹਨ ਜੋ ਬਾਲਗ਼ ਹੋ ਚੁੱਕੇ ਹਨ ਅਤੇ ਆਪਣਾ ਭਰਣ ਪੋਖਣ ਆਪ ਕਰਨ ਦੇ ਅਸਮਰਥ ਹਨ। ਹੋਰ ਸ਼ਰਤ ਸਿਰਫ਼ ਇਹ ਹੈ ਕਿ ਪਿਤਾ ਪਾਸ ਕਾਫ਼ੀ ਸਾਧਨ ਹੋਣ ਅਤੇ ਉਹ ਅਜਿਹੇ ਬੱਚੇ ਦੇ ਭਰਣ ਪੋਖਣ ਵਿਚ ਅਣਗਹਿਲੀ ਜਾਂ ਇਨਕਾਰ ਕਰਦਾ ਹੋਵੇ। ਨਾਜਾਇਜ਼ ਬੱਚੇ ਵੀ ਪਿਤਾ ਪਾਸੋਂ ਭਰਣਪੋਖਣ ਲੈਣ ਦੇ ਹਕਦਾਰ ਹਨ।

       ਕੁਈਨ ਬਨਾਮ ਟੋਟਲੇ [(1945) 7 ਕੁ.ਬੈ. 596] ਵਿਚ ਚੀਫ਼ ਜਸਟਿਸ ਡੈਨਮੈਨ ਦੇ ਕਥਨ ਅਨੁਸਾਰ ‘‘ਕਾਨੂੰਨ ਵਿਚ ਨਾਜਾਇਜ਼ਤਾ ਚਿਤਵੀ ਨਹੀਂ ਜਾਂਦੀ। ਜਾਇਜ਼ ਬੱਚੇ ਦਾ ਸਹੀ ਵਰਣਨ ਬੱਚਾ ਹੈ। ਇਸ ਲਈ ਪਹਿਲੀ ਨਜ਼ਰੇ ਬੱਚੇ ਦਾ ਅਰਥ ਜਾਇਜ਼ ਬੱਚਾ ਹੈ। ਨਾਜਾਇਜ਼ ਬੱਚਾ ਉਸ ਵਿਚ ਤਦ ਸ਼ਾਮਲ ਹੁੰਦਾ ਹੈ ਜੇ ਵਿਸ਼ੇ ਜਾਂ ਪ੍ਰਸੰਗ ਵਿਚ ਅਜਿਹਾ ਸੰਕੇਤ ਦਿੱਤਾ ਗਿਆ ਹੋਵੇ ਜਿਸ ਤੋਂ ਨਾਜਾਇਜ਼ ਬੱਚੇ ਨੂੰ ਉਸ ਦਾਇਰੇ ਅੰਦਰ ਲਿਆਉਣ ਦਾ ਇਰਾਦਾ ਪਰਗਟ ਹੁੰਦਾ ਹੋਵੇ। ਵਸੀਅਤਾਂ ਦੀ ਸੂਰਤ ਵਿਚ ਇਹ ਹੀ ਅਰਥ ਲਿਆ ਜਾਂਦਾ ਹੈ। ਹਾਲਜ਼ਬਰੀ ਦੀ ਪੁਸਤਕ ਲਾਜ਼ ਔਫ਼ ਇੰਗਲੈਂਡ ਜਿਲਦ XVII ਦੂਜੀ ਐਡੀਸ਼ਨ ਦੇ ਪੰਨਾ 688 ਅਨਸਾਰ,’’ ਇਸ ਦੇ ਉਲਟ ਸਪਸ਼ਟ ਜਾਂ ਅਰਥਾਵੇਂ ਇਰਾਦੇ ਦੀ ਅਣਹੋਂਦ ਵਿਚ ਬੱਚਿਆਂ ਨਾਲ ਸਬੰਧਤ ਕਿਸੇ ਵੀ ਕਾਨੂੰਨ ਜਾਂ ਕਾਨੂੰਨੀ ਅਮਲ ਵਾਲੀ ਲਿਖਤ ਵਿਚ ‘ਬੱਚਿਆਂ ਦਾ ਮਤਲਬ ਕੇਵਲ ਜਾਇਜ਼ ਬੱਚਿਆਂ ਤੋਂ ਹੈ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.