ਭਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭਟ (ਸੰ.। ਸੰਸਕ੍ਰਿਤ ਭਟ੍ਟ=ਵਿਦਵਾਨ, ਪੰਡਿਤ, ਜੱਸ ਕਰਤਾ। ਪੰਜਾਬੀ ਭੱਟ। ਹਿੰਦੀ ਭਾਟ) ਇਕ ਸਤਿਕਾਰ ਦਾ ਖਿਤਾਬ ਹੈ, ਜੋ ਪਹਿਲਾਂ ਸ਼ਾਹਜ਼ਾਦਿਆਂ ਤੇ ਫੇਰ ਬੜੇ ਬੜੇ ਵਿਦਵਾਨਾਂ ਨੂੰ ਦਿਤਾ ਜਾਂਦਾ ਸੀ। ਫੇਰ ਉਨ੍ਹਾਂ ਮਹਾਂ ਕਵੀਆਂ ਦਾ ਨਾਮ ਹੋ ਗਿਆ ਜੋ ਕੀਰਤਨ ਉਚਾਰਦੇ ਸਨ। ਓਹ ਕਵੀ ਜਿਨ੍ਹਾਂ ਦੇ ਸਵੱਯੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ ਭਟ ਕਰਕੇ ਲਿਖੇ ਹਨ, ਏਹ ਸੱਚ ਦੇ ਮੁਤਲਾਸ਼ੀ ਤੇ ਮਹਾਨ ਵਿਦਵਾਨ ਸੇ। ਉਨ੍ਹਾਂ ਦੇ ਨਾਮ ਸਤਾਰਾਂ ਹਨ :
ਮਥਰਾ ੧, ਜਾਲਪ ੨, ਬਲ ੩, ਹਰਬੰਸ ੪, ਟਲ੍ਯ ੫, ਸਲ੍ਯ ੬, ਜਲ੍ਯ ੭, ਭਲ ੮, ਕਲੵ ਸਹਾਰ ੯, ਕਲ ੧੦, ਜਲ ੧੧, ਨਲ ੧੨, ਕੀਰਤਿ ੧੩, ਦਾਸ ੧੪, ਗਯੰਦ ੧੫, ਸਦਰੰਗ ੧੬, ਭਿਖਾ ੧੭। ਯਥਾ-‘ਦਾਸੁ ਭਟੁ ਬੇਨਤਿ ਕਹੈ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First