ਭਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਰ (ਨਾਂ,ਪੁ) ਬੋਝ; ਵਜ਼ਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Weights (ਵੇਇਟਸ) ਭਾਰ: ਮੀਟਰਿਕ ਪ੍ਰਣਾਲੀ ਵਿੱਚ ਭਾਰ ਦੀ ਵੱਡੀ ਇਕਾਈ ਟਨ (ton, tonne) ਹੁੰਦਾ ਹੈ ਜੋ 10 ਕੁਇੰਟਲ ਜਾਂ 1000 ਕਿਲੋਗ੍ਰਾਮ ਜਾਂ 1,000,000 ਗ੍ਰਾਮ ਦੇ ਭਾਰ ਬਰਾਬਰ ਹੁੰਦਾ ਹੈ। ਮੀਟਰਿਕ ਟਨ 2205 ਪੌਂਡ ਦੇ ਬਰਾਬਰ ਹੁੰਦਾ ਹੈ। ਦੁਕਾਨਾਂ ਅੰਦਰ ਖ਼ਰੀਦੋ-ਫ਼ਰੋਖਤ ਲਈ ਕਿਲੋਗ੍ਰਾਮ ਹੀ ਆਮ ਚਾਲੂ ਭਾਰ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਭਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਰ [ਨਾਂਪੁ] ਬੋਝ, ਤੋਲ, ਵਜ਼ਨ; ਜ਼ਿੰਮੇਦਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Incumbrance_ਭਾਰ: ਮਾਲ ਕਾਨੂੰਨ ਵਿਚ ਇਸ ਸ਼ਬਦ ਦੇ ਕਾਫ਼ੀ ਵਿਸ਼ਾਲ ਅਰਥ ਹਨ। ਭੋਂ-ਦਾਰੀ ਵਿਚਲਾ ਕੋਈ ਵੀ ਹਿਤ, ਜੋ ਭੋਂ-ਦਾਰ ਸਿਰਜਣ ਦਾ ਅਧਿਕਾਰ ਰਖਦਾ ਹੈ ਇਸ ਵਿਚ ਆ ਜਾਂਦਾ ਹੈ।

       ਕਿਸੇ ਸੰਪਤੀ ਉਤੇ ਕਿਸੇ ਦਾਅਵੇ, ਲੀਅਨ ਜਾਂ ਦੇਣਦਾਰੀ ਨੂੰ ਵੀ ਭਾਰ ਕਿਹਾ ਜਾਂਦਾ ਹੈ, ਜਿਵੇਂ ਕਿ ਰਹਿਨ। ਇਸ ਅਰਥ ਵਿਚ ਇਸ ਸ਼ਬਦ ਦੀ ਆਮ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਭਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਾਰ (ਸੰ.। ਸੰਸਕ੍ਰਿਤ)। ੧. ਬੋਝ। ਯਥਾ-‘ਅਜਗਰੁ ਭਾਰੁ ਉਠਾਏ’।

੨. ਮੁਰਾਦ ਵਿਚ ਆਸਰਾ ਅਰਥ ਬੀ ਕਰਦੇ ਹਨ। ਯਥਾ-‘ਤੀਨਿ ਲੋਕ ਜਾ ਕੈ ਹਹਿ ਭਾਰ’।

੩. ਪਦਾਰਥ। ਯਥਾ-‘ਸਭੇ ਰੁਤੀ ਮਾਹ ਸਭਿ ਸਭਿ ਧਰਤਂੀ ਸਭਿ ਭਾਰ’।

੪. ਪੁਰਾਨ*। ਯਥਾ-‘ਨਿਸਿ ਦਿਨ ਉਚਰੈ ਭਾਰ ਅਠਾਰ’।

੫. ਬਨਸਪਤੀ।        ਦੇਖੋ , ‘ਭਾਰ ਅਠਾਰਹ’

----------

* ਅਠਾਰਾਂ ਪੁਰਾਣਾਂ ਦਾ ਭਾਰ ਬਹੁਤਾ ਹੋਣ ਕਰਕੇ ਭਾਰ ਪਦ ਅਠਾਰਾਂ ਦੇ ਨਾਲ -ਪੁਰਾਣ- ਅਰਥ ਵਿਚ ਬੋਲ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.