ਭਾਸ਼ਾ ਅਨੁਵਾਦਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Language Translator

ਅਸੀਂ ਪਹਿਲਾਂ ਜਾਣ ਚੁੱਕੇ ਹਾਂ ਕਿ ਕੰਪਿਊਟਰ ਸਿਰਫ਼ ਬਾਇਨਰੀ ਅੰਕਾਂ ਨੂੰ ਹੀ ਸਮਝ ਸਕਦਾ ਹੈ। ਇਹੀ ਕਾਰਨ ਹੈ ਕਿ ਸਾਡੇ ਵੱਲੋਂ ਦਿੱਤੇ ਗਏ ਅੰਕੜੇ ਅਤੇ ਸੂਚਨਾਵਾਂ ਕੰਪਿਊਟਰ ਦੁਆਰਾ ਪਹਿਲਾਂ ਬਾਇਨਰੀ ਭਾਸ਼ਾ ਵਿੱਚ ਬਦਲੇ ਜਾਂਦੇ ਹਨ। ਕੰਪਿਊਟਰ ਦੀ ਇਸ ਭਾਸ਼ਾ ਨੂੰ ਮਸ਼ੀਨੀ ਭਾਸ਼ਾ (Machine Language) ਕਿਹਾ ਜਾਂਦਾ ਹੈ। ਸਾਡੇ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਅਸੈਂਬਲੀ ਭਾਸ਼ਾ ਜਾਂ ਉੱਚ ਪੱਧਰੀ ਭਾਸ਼ਾ ਵਿੱਚ ਹੋ ਸਕਦੀਆਂ ਹਨ। ਕੰਪਿਊਟਰ ਵਿੱਚ ਕੁਝ ਅਜਿਹੇ ਸਾਫਟਵੇਅਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਅਸੈਂਬਲੀ ਭਾਸ਼ਾ ਜਾਂ ਉੱਚ ਪੱਧਰੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਦਾ ਕੰਮ ਕਰਦੇ ਹਨ। ਇਹਨਾਂ ਵਿਲੱਖਣ ਸਾਫਟਵੇਅਰਾਂ ਨੂੰ ਭਾਸ਼ਾ ਅਨੁਵਾਦਕ (ਲੈਂਗੂਏਜ ਟ੍ਰਾਂਸਲੇਟਰ) ਕਿਹਾ ਜਾਂਦਾ ਹੈ। ਆਮ ਤੌਰ ਤੇ ਇਹ ਹੇਠਾਂ ਲਿਖੇ ਤਿੰਨ ਪ੍ਰਕਾਰ ਦੇ ਹੁੰਦੇ ਹਨ:

· ਅਸੈਂਬਲਰ (Assembler)

· ਇੰਟਰਪ੍ਰੇਟਰ (Interpreter)

· ਕੰਪਾਈਲਰ (Compiler)

ਉੱਚ ਪੱਧਰੀ ਭਾਸ਼ਾ ਅੰਗਰੇਜ਼ੀ ਵਰਗੀ ਭਾਸ਼ਾ ਹੈ। ਇਸ ਵਿੱਚ ਵਰਤੋਂਕਾਰ ਨੂੰ ਕੰਮ ਕਰਨਾ ਅਸਾਨ ਹੁੰਦਾ ਹੈ। ਇਸੇ ਪ੍ਰਕਾਰ ਕਈ ਪ੍ਰੋਗਰਾਮਾਂ ਵਿੱਚ ਹਦਾਇਤਾਂ ਦੇ ਸਿਰਫ਼ ਕੋਡਜ ਨੂੰ ਹੀ ਵਰਤਿਆ ਜਾਂਦਾ ਹੈ। ਜਿਸ ਨੂੰ ਅਸੈਂਬਲੀ ਭਾਸ਼ਾ ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.