ਭੀਖਨ ਖ਼ਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੀਖਨ ਖ਼ਾਨ: ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਦੀ ਸਿਫ਼ਾਰਿਸ਼ ਉਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਫ਼ੌਜ ਵਿਚ ਰਖਿਆ ਇਕ ਪਠਾਣ ਸਰਦਾਰ ਜਿਸ ਦੇ ਅਧੀਨ ਇਕ ਸੌ ਹੋਰ ਪਠਾਣ ਸਨ। ਜਦੋਂ ਭੰਗਾਣੀ ਦਾ ਯੁੱਧ ਹੋਣ ਲਗਾ ਤਾਂ ਇਹ ਆਪਣੇ ਬੰਦਿਆਂ ਸਹਿਤ ਪਹਾੜੀ ਰਾਜੇ ਭੀਮਚੰਦ ਦੀ ਸੈਨਾ ਨਾਲ ਜਾ ਰਲਿਆ। ਇਸ ਨੂੰ ਵਿਸ਼ਵਾਸ ਸੀ ਕਿ ਪਹਾੜੀ ਰਾਜਿਆਂ ਨਾਲ ਲੜਨ ਵਿਚ ਗੁਰੂ ਜੀ ਦੀ ਹਾਰ ਹੋਣੀ ਯਕੀਨੀ ਹੈ। ਇਸ ਲਈ ਵਿਅਰਥ ਵਿਚ ਮਰਨ ਨਾਲੋਂ ਜੇਤੂ ਧੜੇ ਨਾਲ ਰਲਿਆ ਜਾਏ ਅਤੇ ਜਿਤ ਤੋਂ ਬਾਦ ਗੁਰੂ-ਘਰ ਦਾ ਧਨ-ਮਾਲ ਲੁਟਿਆ ਜਾਏ। ਜਦੋਂ ਪੀਰ ਜੀ ਨੂੰ ਪਤਾ ਲਗਾ ਤਾਂ ਉਹ ਆਪਣੇ ਚਾਰ ਪੁੱਤਰਾਂ ਅਤੇ ਸੱਤ ਸੌ ਮੁਰੀਦਾਂ ਸਹਿਤ ਗੁਰੂ ਜੀ ਦੀ ਮਦਦ ਲਈ ਪਹੁੰਚ ਗਿਆ। ਘਮਸਾਨ ਯੁੱਧ ਵੇਲੇ ਗੁਰੂ ਜੀ ਨੇ ਆਪਣੇ ਤੀਰਾਂ ਨਾਲ ਇਸ ਪਠਾਣ ਨੂੰ ਘਾਇਲ ਕਰਕੇ ਭਜਾ ਦਿੱਤਾ। ‘ਬਚਿਤ੍ਰ ਨਾਟਕ ’ ਅਨੁਸਾਰ—ਗਿਰਿਯੋ ਭੂਮਿ ਸੋ ਬਾਣ ਦੂਜੋ ਸੰਭਾਰਿਯੋ। ਮੁਖੰ ਭੀਖਨੰ ਖ਼ਾਨ ਕੇ ਤਾਨਿ ਮਾਰਿਯੋ। ਭਜਿਯੋ ਖ਼ਾਨ ਖੂਨੀ ਰਹਿਯੋ ਖੇਤਿ ਤਾਜੀ। ਤਜੇ ਪ੍ਰਾਣ ਤੀਜੇ ਲਗੈ ਬਾਣ ਬਾਜੀ।੨੫।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First