ਭੰਡਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾਰਾ (ਨਾਂ,ਪੁ) ਸਾਧੂਆਂ ਫ਼ਕੀਰਾਂ ਨੂੰ ਛਕਾਇਆ ਜਾਣ ਵਾਲਾ ਭੋਜਨ; ਸਾਧੂਆਂ ਫ਼ਕੀਰਾਂ ਦੀ ਰਸੋਈ ਜਾਂ ਭੋਜਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੰਡਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾਰਾ [ਨਾਂਪੁ] ਜਿੱਥੇ ਰਸਦ ਦਾ ਭੰਡਾਰ ਜਾਂ ਸੰਗ੍ਰਹਿ ਹੋਵੇ; ਲੰਗਰ , ਯੱਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੰਡਾਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੰਡਾਰਾ: ਇਸ ਤੋਂ ਭਾਵ ਹੈ ਉਹ ਭੋਜ ਜੋ ਅਸੀਸ ਲੈਣ ਜਾਂ ਵਰ-ਪ੍ਰਾਪਤੀ ਲਈ ਜੋਗੀਆਂ ਜਾਂ ਸੰਨਿਆਸੀਆਂ ਨੂੰ ਕਰਾਇਆ ਜਾਂਦਾ ਸੀ। ਹੁਣ ਹਿੰਦੂ ਧਰਮ ਦੇ ਅਨੁਯਾਈ ਮੰਦਿਰਾਂ ਜਾਂ ਧਰਮ-ਧਾਮਾਂ ਵਿਚ ਭੰਡਾਰੇ ਲਗਾ ਕੇ ਆਮ ਜਨਤਾ ਜਾਂ ਗ਼ਰੀਬਾਂ ਨੂੰ ਭੋਜਨ ਕਰਾਉਂਦੇ ਹਨ। ਇਸ ਤਰ੍ਹਾਂ ਇਸ ਦਾ ਪ੍ਰਚਲਨ ਆਮ ਹੋ ਗਿਆ ਹੈ। ਵੱਡੇ ਤੀਰਥਾਂ ਉਤੇ ਭੰਡਾਰੇ ਲਗਾਉਣ ਦੀ ਪਰੰਪਰਾ ਮੌਜੂਦ ਹੈ। ਹਰਿਦੁਆਰ , ਅਲਾਹਾਬਾਦ , ਉਜੈਨ, ਨਾਸਿਕ ਨਾਂ ਦੇ ਤੀਰਥਾਂ ਉਤੇ ਹਿੰਦੂ ਧਰਮੀਆਂ ਵਾਂਗ ਉਦਾਸੀ ਅਤੇ ਨਿਰਮਲੇ ਸੰਤ ਵੀ ਆਪਣੇ ਡੇਰਿਆਂ ਜਾਂ ਅਖਾੜਿਆਂ ਵਿਚ ਭੰਡਾਰੇ ਲਗਾਉਂਦੇ ਹਨ। ਸਿੱਖ ਧਰਮ ਵਿਚ ਇਸ ਦੇ ਸਮਾਨਾਂਤਰ ਲੰਗਰ-ਪ੍ਰਥਾ ਹੈ। ਇਨ੍ਹਾਂ ਦੋਹਾਂ ਵਿਚ ਫ਼ਰਕ ਇਹ ਹੈ ਕਿ ਭੰਡਾਰੇ ਖ਼ਾਸ ਕਾਰਣਾਂ ਕਰਕੇ ਜਾਂ ਵਿਸ਼ੇਸ਼ ਅਵਸਰਾਂ ਉਤੇ ਹੀ ਲਗਾਏ ਜਾਂਦੇ ਹਨ, ਜਦਕਿ ਲੰਗਰ ਯਾਤ੍ਰੀਆਂ, ਲੋੜਵੰਦਾਂ ਅਤੇ ਗ਼ਰੀਬਾਂ ਲਈ ਹਰ ਵਕਤ ਖੁਲ੍ਹਾ ਰਹਿੰਦਾ ਹੈ ਅਤੇ ਇਸ ਦੀ ਤਿਆਰੀ ਵਿਚ ਅਨੁਯਾਈ ਸੇਵਾ-ਭਾਵ ਨਾਲ ਸ਼ਾਮਲ ਹੁੰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.