ਮਥਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਥਰਾ [ਨਿਪੁ] ਹਿੰਦੁਸਤਾਨ ਦੇ ਪ੍ਰਾਂਤ ਉੱਤਰ ਪ੍ਰਦੇਸ਼ ਦਾ ਇੱਕ ਇਤਿਹਾਸਕ ਸ਼ਹਿਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਥਰਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਥਰਾ (ਭੱਟ): ਇਕ ਭੱਟ ਕਵੀ , ਜਿਸ ਦੇ 7 ਛੰਦ ਗੁਰੂ ਰਾਮਦਾਸ ਜੀ ਬਾਰੇ ਤੇ 7 ਗੁਰੂ ਅਰਜਨ ਦੇਵ ਜੀ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। ਇਸ ਨੇ ਗੁਰੂ ਰਾਮਦਾਸ ਜੀ ਨੂੰ ਧਰਮ-ਧੁਜਾ ਅਤੇ ਮਾਨ ਸਰੋਵਰ ਕਿਹਾ ਹੈ ਜਿਸ ਦੇ ਕੰਢੇ ਗੁਰਮੁਖ ਹੰਸ ਕਲੋਲਾਂ ਕਰਦੇ ਹਨ। ਗੁਰੂ ਅਰਜਨ ਦੇਵ ਜੀ ਇਕ ਜਹਾਜ਼ ਹਨ, ਜਿਸ ਵਿਚ ਬੈਠ ਕੇ ਜਿਗਿਆਸੂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਥਰਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਥਰਾ : ਬ੍ਰਿਜ ਭੂਮੀ ਵਿਚ ਵਸਿਆ ਇਕ ਪ੍ਰਸਿੱਧ ਨਗਰ ਜਿਹੜਾ ਕ੍ਰਿਸ਼ਨ ਜੀ ਦਾ ਜਨਮ ਸਥਾਨ ਹੈ ਅਤੇ ਜਿਸ ਦੀ ਗਿਣਤੀ ਹਿੰਦੂ ਧਰਮ ਵਿਚ ਮੰਨੀਆਂ ਜਾਣ ਵਾਲੀਆਂ ‘ਪੁਰੀਆਂ’ ਵਿਚ ਕੀਤੀ ਜਾਂਦੀ ਹੈ। ਇਹ ਨਗਰ ਜਮਨਾ ਦੇ ਸੱਜੇ ਕੰਢੇ ਤੇ ਵੱਸਿਆ ਹੋਇਆ ਹੈ। ਪੁਰਾਣਾਂ ਵਿਚ ਇਸ ਨਗਰ ਦਾ ਬਹੁਤ ਮਹੱਤਵ ਦਰਸਾਇਆ ਗਿਆ ਹੈ। ਵਾਯੂ ਪੁਰਾਣ ਅਨੁਸਾਰ ਸ਼ਤਰੂਘਨ ਨੇ ਮਧੁ ਰਾਖਸ਼ ਦੇ ਪੁੱਤਰ ਲਵਣਾਸੁਰ ਨੂੰ ਇਸ ਥਾਂ ਤੇ ਮਾਰ ਕੇ ਮਥਰਾ ਨਗਰੀ ਵਸਾਈ ਜਿਸ ਦਾ ਨਾਂ ਬਾਅਦ ਵਿਚ ਮਥਰਾ ਪ੍ਰਸਿੱਧ ਹੋਇਆ।
ਇਸ ਨਗਰ ਵਿਚ ਹੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਆਪਣੇ ਨਾਨਾ ਉਗ੍ਰਸੈਨ ਨੂੰ ਮੁੜ ਰਾਜ ਗੱਦੀ ਤੇ ਬਿਠਾਇਆ। ਇਸ ਦੇ ਆਸ ਪਾਸ ਬਣੇ ਤੀਰਥਾਂ ਵਿੱਚੋਂ ਗੋਕੁਲ (ਮਹਾਬਨ) ਅਤੇ ਬਿੰਦਰਾਬਨ ਵਿਸ਼ੇਸ਼ ਕਰ ਪ੍ਰਸਿੱਧ ਹਨ।
ਇਸ ਨਗਰ ਦਾ ਹਵਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਆਇਆ ਹੈ -
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ‖
ਇਸ ਨਗਰ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਹਰਿ ਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨਾਲ ਸਬੰਧਤ ਗੁਰਦੁਆਰੇ ਵੀ ਇਥੇ ਸੁਸ਼ੋਭਿਤ ਹਨ।
ਸੰਨ 1669 ਵਿਚ ਔਰੰਗਜ਼ੇਬ ਨੇ ਇਥੋਂ ਦੇ ਪੁਰਾਣੇ ਮੰਦਰ ਢਾਹ ਕੇ ਮਸਜਿਦਾਂ ਬਣਵਾਈਆਂ ਅਤੇ ਇਸ ਦਾ ਨਾਂ ਇਸਲਾਮਾਬਾਦ ਜਾਂ ਮੋਮਿਨਾਬਾਦ ਰੱਖਿਆ ਗਿਆ ਪਰ ਇਸ ਸਭ ਕੁਝ ਦੇ ਬਾਵਜੂਦ ਇਸ ਨਗਰ ਦਾ ਧਾਰਮਿਕ ਮਹੱਤਵ ਨਾ ਘਟਿਆ ਅਤੇ ਸਮੇਂ ਦੇ ਫੇਰ ਨਾਲ ਨਵੇਂ ਮੰਦਰ ਮੁੜ ਉਸਾਰੇ ਗਏ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-13-02-49-13, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਪੰ. ਸਾ. ਸੰ. ਕੋ. : ਨਾਵਾਂ ਤੇ ਥਾਵਾਂ ਦਾ ਕੋਸ਼
ਵਿਚਾਰ / ਸੁਝਾਅ
Please Login First