ਮਹੰਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਹੰਤ (ਨਾਂ,ਪੁ) 1 ਕਿਸੇ ਮੰਡਲੀ, ਡੇਰੇ, ਮੱਠ, ਅਖਾੜੇ, ਜਾਂ ਸੰਪਰਦਾਇ ਦਾ ਮੁਖੀਆ 2 ਮਹਾਂ ਸੰਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਹੰਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਹੰਤ [ਨਾਂਪੁ] ਡੇਰੇ/ਮਠ/ਅਖਾੜੇ ਆਦਿ ਦਾ ਮੁਖੀ, ਮੁੱਖ ਪੁਜਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਹੰਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਹੰਤ: ਸੰਸਕ੍ਰਿਤ ਮੂਲ ਦੇ ‘ਮਹੰਤ’ ਸ਼ਬਦ ਦਾ ਅਰਥ ਹੈ—ਉਤਮ, ਮਹਾਨ, ਸ੍ਰੇਸ਼ਠ। ਆਮ ਤੌਰ ’ਤੇ ਇਸ ਨੂੰ ਹਿੰਦੂ ਸਾਧਾਂ, ਸੰਤਾਂ ਦੇ ਡੇਰਿਆਂ, ਅਖਾੜਿਆਂ ਜਾਂ ਮੱਠਾਂ ਦੇ ਮੁਖੀਆਂ ਲਈ ਵਰਤਿਆ ਜਾਂਦਾ ਹੈ। ਸਿੱਖ ਧਰਮ ਵਿਚ ਇਸ ਸ਼ਬਦ ਦਾ ਪ੍ਰਵੇਸ਼ ਉਦਾਸੀ ਸੰਤਾਂ ਰਾਹੀਂ ਹੋਇਆ, ਕਿਉਂਕਿ ਉਹ ਹਿੰਦੂ ਧਰਮ ਦੇ ਮਤ-ਮਤਾਂਤਰਾਂ ਅਤੇ ਸੰਪ੍ਰਦਾਵਾਂ ਦੇ ਸੰਪਰਕ ਵਿਚ ਆਏ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਧਰਮ-ਧਾਮਾਂ ਅਤੇ ਸੰਗਤਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਥੇ ਗੁਰੂ-ਧਾਮ ਸਥਾਪਿਤ ਕੀਤੇ। ਗੁਰੂ-ਧਾਮ ਕਾਇਮ ਕਰਨ ਵੇਲੇ ਉਨ੍ਹਾਂ ਦੀ ਮਾਨਸਿਕਤਾ ਹਿੰਦੂ ਧਰਮ ਦੇ ਸਾਧਾਂ ਦੀ ਮਾਨਸਿਕਤਾ ਤੋਂ ਪ੍ਰਭਾਵਿਤ ਸੀ। ਇਸ ਲਈ ਉਨ੍ਹਾਂ ਦੁਆਰਾ ਸਥਾਪਿਤ ਗੁਰੂ-ਧਾਮਾਂ ਦੀ ਮਰਯਾਦਾ ਅਤੇ ਵਿਵਸਥਾ ਵਿਚ ਕਿਸੇ ਨ ਕਿਸੇ ਰੂਪ ਵਿਚ ਪੁਜਾਰੀਪਨ ਅਤੇ ਗੱਦੀਦਾਰੀ ਠਾਠ ਪ੍ਰਵੇਸ਼ ਕਰ ਗਏ। ਉਨ੍ਹਾਂ ਨੇ ਜੋ ਗੁਰੂ-ਧਾਮ ਸਥਾਪਿਤ ਕੀਤੇ, ਉਨ੍ਹਾਂ ਦੀ ਸੇਵਾ ਵੀ ਉਨ੍ਹਾਂ ਆਪ ਹੀ ਕੀਤੀ। ਉਹ ਸੰਤਾਂ, ਸਾਧਾਂ ਦੀ ਥਾਂ ‘ਮਹੰਤ’ ਅਖਵਾਉਣ ਲਗੇ। ਸਿੱਖ ਮਰਯਾਦਾ ਤੋਂ ਹੌਲੀ ਹੌਲੀ ਉਹ ਹਟਦੇ ਗਏ ਅਤੇ ਗੁਰੂ-ਧਾਮਾਂ ਨੂੰ ਆਪਣੀ ਜਾਇਦਾਦ ਤਸਵਰ ਕਰਨ ਲਗ ਗਏ। ਉਨ੍ਹਾਂ ਦੇ ਇਸ ਕਰਮਾਚਾਰ ਕਰਕੇ ਗੁਰਦੁਆਰਾ ਸੁਧਾਰ ਲਹਿਰ ਚਲੀ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਦ ਸਿੱਖ ਧਰਮ ਦੀ ਮੁੱਖ ਧਾਰਾ ਵਿਚੋਂ ‘ਮਹੰਤ’ ਸ਼ਬਦ ਭਾਵੇਂ ਨਿਕਲ ਗਿਆ, ਪਰ ਉਦਾਸੀ ਸਾਧਾਂ ਅਤੇ ਉਨ੍ਹਾਂ ਦੀ ਵੇਖਾ ਵੇਖੀ ਨਿਰਮਲਿਆਂ ਅਤੇ ਸੇਵਾਪੰਥੀਆਂ ਵਿਚ ਇਹ ਸ਼ਬਦ ਪ੍ਰਚਲਿਤ ਹੈ। ਸਿੱਖ ਧਰਮ ਵਿਚ ਇਸ ਸ਼ਬਦ ਦੀ ਥਾਂ ਬਾਬਾ , ਭਾਈ , ਜੱਥੇਦਾਰ , ਸਿੰਘ ਸਾਹਿਬ ਆਦਿ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Manpreet Singh,
( 2022/08/30 07:3455)
Please Login First