ਮਾਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਈ (ਨਾਂ,ਇ) 1 ਵਡੇਰੀ ਉਮਰ ਦੀ ਬੁੱਢੀ ਇਸਤਰੀ; ਇਸਤਰੀ ਲਈ ਆਦਰ ਸੂਚਕ ਸ਼ਬਦ 2 ਦੇਵੀ ਮਾਤਾ, ਦੁਰਗਾ, ਚੰਡੀ 3 ਚੇਚਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਈ [ਨਾਂਇ] ਮਾਂ , ਮਾਤਾ; ਬੁੱਢੀ ਔਰਤ; ਚੇਚਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਾਈ (ਸੰ.। ਸੰਸਕ੍ਰਿਤ ਮਾ=ਲਛਮੀ, ਈ=ਸੁਰਸ੍ਵਤੀ) ੧. ਲਛਮੀ ਤੇ ਸੁਰਸ੍ਵਤੀ। ਯਥਾ-‘ਗੁਰੁ ਪਾਰਬਤੀ ਮਾਈ’। ਗੁਰੂ ਪਾਰਬਤੀ, ਲਛਮੀ ਤੇ ਸਰਸ੍ਵਤੀ ਰੂਪ ਹਨ। ਭਾਵ ਇਹ ਕਿ ਪਾਰਬਤੀ ਤੁੱਲ ਵਰ ਦਿੰਦੇ, ਲਛਮੀ ਸਮ ਪਾਲਨਾ ਅਰ ਸਰਸ੍ਵਤੀ ਵਾਂਙੂੰ ਵਿਦ੍ਯਾ ਦਾਨ ਦਿੰਦੇ ਹਨ।
੨. (ਸੰਸਕ੍ਰਿਤ ਮਾਯ:) ਮਾਇਆ। ਯਥਾ-‘ਇਕ ਮਾਈ ਭੋਗੁ ਕਰੇਇ’। ਇਥੇ ਮਾਇਆ ਦਾ ਅਭਾਵ ਕਰਨਾ ਮੁਰਾਦ ਹੈ। ਤਥਾ-‘ਏਕਾ ਮਾਈ’। ਤਥਾ-‘ਮੁਈ ਮੇਰੀ ਮਾਈ’।
੩. (ਸੰਬੋ.। ਪੰਜਾਬੀ) ਮਾਈ ਪਦ ਦਾ ਉਹੋ ਵਰਤਾਉ ਹੈ ਜੋ ਮਾਇ ਪਦ ਦੇ ਅੰਕ ਦੋ ਵਿਚ ਲਿਖ ਆਏ ਹਾਂ। ਤਥਾ-‘ਮਾਈ ਮੈ ਧਨੁ ਪਾਇਓ ਹਰਿ ਨਾਮੁ ’। ਦੇਖੋ , ‘ਮਾਇ ੨’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First