ਮਾਊਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mouse

ਮਾਊਸ ਕੰਪਿਊਟਰ ਦਾ ਇਕ ਮਹੱਤਵਪੂਰਨ ਇਨਪੁਟ ਯੰਤਰ ਹੈ। ਮਾਊਸ ਉੱਤੇ ਦਬਾਉਣ ਵਾਲੇ 2 ਜਾਂ 3 (ਪੁਸ਼) ਬਟਨ ਲੱਗੇ ਹੁੰਦੇ ਹਨ। ਇਸ ਦੇ ਹੇਠਾਂ ਇਕ ਗੇਂਦ ਲੱਗੀ ਹੁੰਦੀ ਹੈ। ਮਾਊਸ ਨੂੰ ਪੱਧਰੀ ਸਤ੍ਹਾ ਉੱਤੇ ਸਰਕਾਇਆ ਜਾਂਦਾ ਹੈ ਤਾਂ ਸਕਰੀਨ ਉੱਤੇ ਨਜ਼ਰ ਆਉਣ ਵਾਲਾ ਪੌਆਇੰਟ ਇਧਰ-ਓਧਰ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਇਸ ਨੂੰ ਪੌਆਇੰਟਿੰਗ ਡਿਵਾਈਸ (Pointing Device) ਜਾਂ ਇਸ਼ਾਰਾ ਯੰਤਰ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕੰਮ ਨੂੰ ਤੇਜ਼ ਅਤੇ ਸੌਖੇ ਤਰੀਕੇ ਨਾਲ ਕਰਵਾਉਣ ਲਈ ਕੀਤੀ ਜਾਂਦੀ ਹੈ। ਮਾਊਸ ਦਾ ਸਬੰਧ ਕੰਪਿਊਟਰ ਨਾਲ ਇਕ ਤਾਰ ਰਾਹੀਂ ਜੁੜਿਆ ਹੁੰਦਾ ਹੈ। ਇਸ ਦੀ ਵਰਤੋਂ ਸੰਕੇਤ ਦੇਣ (Pointing), ਚੁਣਨ (Selecting) ਅਤੇ ਚੀਜ਼ਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਖਿਸਕਾਉਣ (Dragging) ਲਈ ਕੀਤੀ ਜਾਂਦੀ ਹੈ। ਹੁਣ ਬੇਤਾਰ (ਕੋਰਡਲੈੱਸ) ਮਾਊਸ ਅਤੇ ਆਪਟੀਕਲ ਮਾਊਸ ਦੀ ਵਰਤੋਂ ਦਿਨੋਂ-ਦਿਨ ਵਧ ਰਹੀ ਹੈ। ਆਪਟੀਕਲ ਮਾਊਸ ਵਿੱਚ ਗੇਂਦ ਦੀ ਥਾਂ 'ਤੇ ਆਪਟੀਕਲ (ਲਾਈਟ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਾਊਸ ਜਲਦੀ ਖ਼ਰਾਬ ਨਹੀਂ ਹੁੰਦੇ। ਅੱਜ-ਕੱਲ੍ਹ ਆਪਟੀਕਲ ਮਾਊਸ ਹੀ ਵਰਤੇ ਜਾ ਰਹੇ ਹਨ। ਡਰਾਇੰਗ ਅਤੇ ਪੇਂਟਿੰਗ ਕਰਨ ਲਈ ਇਸ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਮਾਊਸ ਚਲਾਉਣ ਸਮੇਂ ਮਾਊਸ ਪੈਡ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸ ਨੂੰ ਸਹੀ ਢੰਗ ਨਾਲ ਪਕੜ ਕੇ ਵਰਤਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮਾਊਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mouse

ਇਹ ਇਕ ਨਿੱਕਾ ਜਿਹਾ ਹੱਥ ਵਿੱਚ ਪਕੜਿਆ ਜਾਣ ਵਾਲਾ ਇਨਪੁਟ ਉਪਕਰਨ ਹੈ। ਇਸ ਨੂੰ ਪੌਆਇੰਟਿੰਗ ਉਪਕਰਨ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਡੈਸਕਟਾਪ ਪ੍ਰਕਾਸ਼ਨਾਂ ਤੋਂ ਲੈ ਕੇ ਗ੍ਰਾਫਿਕਸ ਆਦਿ ਤੱਕ ਸਭਨਾਂ ਕੰਮਾਂ ਲਈ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਸ ਉੱਤੇ ਦੋ ਜਾਂ ਤਿੰਨ ਬਟਨ ਅਤੇ ਇਕ ਰੋਲਰ ਲੱਗਿਆ ਹੁੰਦਾ ਹੈ।

ਮਾਊਸ ਦੇ ਰੋਲਰ ਦੀ ਵਰਤੋਂ ਸਕਰੋਲਿੰਗ ਆਦਿ ਦੇ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਦੇ ਹੇਠਾਂ ਇਕ ਗੇਂਦ ਲੱਗੀ ਹੁੰਦੀ ਹੈ। ਜਦੋਂ ਮਾਊਸ ਨੂੰ ਪੱਧਰੀ ਸਤਹਿ 'ਤੇ ਸਰਕਾਇਆ ਜਾਂਦਾ ਹੈ ਤਾਂ ਤਹਿ ਕੀਤੀ ਦੂਰੀ ਮੁਤਾਬਿਕ ਇਸ ਵਿੱਚ ਲੱਗਿਆ ਸਰਕਟ ਵਿਭਿੰਨ ਸੰਕੇਤ ਉਤਪੰਨ ਕਰਦਾ ਹੈ। ਮਾਊਸ ਨੂੰ ਇਧਰ-ਓਧਰ ਸਰਕਾਉਣ ਨਾਲ ਮੌਨੀਟਰ ਦੀ ਸਕਰੀਨ ਉੱਤੇ ਨਜ਼ਰ ਆਉਣ ਵਾਲਾ ਮਾਊਸ ਪੌਆਇੰਟਰ ਆਪਣੀ ਸਥਿਤੀ ਲਗਾਤਾਰ ਬਦਲਦਾ ਰਹਿੰਦਾ ਹੈ। ਅੱਜਕੱਲ੍ਹ ਓਪਟੀਕਲ ਮਾਊਸ ਵਧੇਰੇ ਪਸੰਦ ਕੀਤੇ ਜਾਂਦੇ ਹਨ। ਇਹਨਾਂ ਵਿੱਚ ਗੇਂਦ ਦੀ ਥਾਂ 'ਤੇ ਪ੍ਰਕਾਸ਼ ਸ੍ਰੋਤ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੇਤਾਰ (Wireless) ਮਾਊਸ ਅਤੇ ਵਿਲੱਖਣ ਕਿਸਮ ਦੀ ਮੈਮਰੀ ਵਾਲੇ ਮਾਊਸ ਵੀ ਬਾਜ਼ਾਰ ਵਿੱਚ ਆ ਚੁੱਕੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.