ਮਾਖੋਵਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਾਖੋਵਾਲ: ਆਨੰਦਪੁਰ ਦੇ ਵਸਾਏ ਜਾਣ ਤੋਂ ਪਹਿਲਾਂ ਉਸ ਧਰਤੀ ਉਤੇ ਮਾਖੋਵਾਲ ਪਿੰਡ ਆਬਾਦ ਸੀ ਜੋ ਮਾਖੋ ਨਾਂ ਦੇ ਡਾਕੂ ਨੇ ਵਸਾਇਆ ਸੀ। ਗੁਰੂ ਤੇਗ ਬਹਾਦਰ ਜੀ ਦੇ ਉਦਮ ਅਤੇ ਪ੍ਰੇਰਣਾ ਨਾਲ ਜਦੋਂ ਸਿੱਖਾਂ ਨੇ ਉਥੇ ਆਨੰਦਪੁਰ ਦੀ ਉਸਾਰੀ ਸ਼ੁਰੂ ਕੀਤੀ ਤਾਂ ਮਾਖੋ ਨੇ ਆਪਣੀ ਰਿਹਾਇਸ਼ ਉਥੋਂ ਬਦਲ ਲਈ। ਇਸ ਤਰ੍ਹਾਂ ਮਾਖੋਵਾਲ ਪਿੰਡ ਦੀ ਹੋਂਦ ਖ਼ਤਮ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First