ਮਾਲਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਲਵਾ (ਨਾਂ,ਪੁ) ਪੰਜਾਬ ਦੇ ਲੁਧਿਆਣਾ, ਸੰਗਰੂਰ, ਬਠਿੰਡਾ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦਾ ਇਲਾਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਲਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਲਵਾ [ਨਾਂਪੁ] ਸਤਲੁਜ ਦਰਿਆ ਦੇ ਨਾਲ਼ ਲਗਦਾ ਪੂਰਬੀ ਪਾਸੇ ਦਾ ਪੰਜਾਬੀ ਇਲਾਕਾ ਜਿਸ ਵਿੱਚ ਫ਼ਿਰੋਜ਼ਪੁਰ ਬਠਿੰਡਾ ਮਾਨਸਾ ਲੁਧਿਆਣਾ ਮੋਗਾ ਮੁਕਤਸਰ ਫ਼ਰੀਦਕੋਟ ਸੰਗਰੂਰ ਆਦਿ ਜ਼ਿਲ੍ਹੇ ਆਉਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਲਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਲਵਾ (ਇਲਾਕਾ): ਇਸ ਇਲਾਕੇ ਦਾ ਪਿਛੋਕੜ ‘ਮੱਲਾਵਾ’ ਨਾਂ ਦੀ ਇਕ ਪੁਰਾਤਨ ਕਬੀਲੇ ਨਾਲ ਜਾ ਜੁੜਦਾ ਹੈ ਜਿਸ ਨੇ ਸਿਕੰਦਰ ਦਾ ਡਟਵਾਂ ਮੁਕਾਬਲਾ ਕੀਤਾ ਸੀ , ਪਰ ਹਾਰ ਖਾ ਕੇ ਸਤਲੁਜ ਅਤੇ ਜਮਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਵਿਚ ਆ ਵਸਿਆ ਸੀ। ਇਸੇ ਕਬੀਲੇ ਦੇ ਨਾਂ ਕਰਕੇ ਇਸ ਇਲਾਕੇ ਨੂੰ ‘ਮਾਲਵਾ’ ਕਿਹਾ ਜਾਣ ਲਗਿਆ। ਪਰ ਯਾਦ ਰਹੇ ਕਿ ਮੱਧ ਭਾਰਤ (ਅਵੰਤਿ ਦੇ ਇਰਦ-ਗਿਰਦ ਦਾ ਇਲਾਕਾ) ਦੇ ਮਾਲਵ ਪ੍ਰਦੇਸ਼ ਤੋਂ ਇਸ ਦੀ ਹੋਂਦ ਭਿੰਨ ਹੈ। ਵਰਤਮਾਨ ਪੰਜਾਬ ਦੇ 17 ਜ਼ਿਲ੍ਹਿਆਂ ਵਿਚ 11 ਜ਼ਿਲ੍ਹੇ ਇਸ ਖੇਤਰ ਦੇ ਅੰਤਰਗਤ ਹਨ, ਜਿਵੇਂ ਫ਼ਿਰੋਜ਼ਪੁਰ, ਫ਼ਰੀਦਕੋਟ , ਮੁਕਤਸਰ , ਬਠਿੰਡਾ, ਮੋਗਾ , ਸੰਗਰੂਰ, ਮਾਨਸਾ, ਲੁਧਿਆਣਾ , ਪਟਿਆਲਾ , ਫਤਹਿਗੜ੍ਹ ਸਾਹਿਬ ਅਤੇ ਰੋਪੜ। ਪਰ ਭਾਸ਼ਾ ਦੇ ਆਧਾਰ’ਤੇ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਨੂੰ ਮਾਲਵੇ ਵਿਚ ਸ਼ਾਮਲ ਕਰਨੋ ਸੰਕੋਚ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਪਵਾਧੀ ਉਪ-ਭਾਸ਼ਾ ਬੋਲੀ ਜਾਂਦੀ ਹੈ। ਹਾਂ, ਸਥੂਲ ਤੌਰ ’ਤੇ ਇਨ੍ਹਾਂ ਨੂੰ ਮਾਲਵੇ ਵਿਚ ਹੀ ਸ਼ਾਮਲ ਕਰ ਲਿਆ ਜਾਂਦਾ ਹੈ। ਪਹਿਲਾਂ ਇਹ ਇਲਾਕਾ ਖ਼ੁਸ਼ਕ ਅਤੇ ਰੇਤੀਲਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਭਵਿਸ਼ਬਾਣੀ ਕਰਕੇ ਨਹਿਰਾਂ ਦੇ ਨਿਕਲਣ ਨਾਲ ਇਹ ਖੇਤਰ ਬਹੁਤ ਜ਼ਰਖੇਜ਼ ਹੋ ਗਿਆ ਹੈ। ਰਾਜਨੈਤਿਕ ਤੌਰ’ਤੇ ਵੀ ਇਸ ਇਲਾਕੇ ਦੀ ਪ੍ਰਭੁਤਾ ਕਾਇਮ ਹੋ ਗਈ ਹੈ, ਕਿਉਂਕਿ ਇਸ ਇਲਾਕੇ ਦੇ ਵਿਸਤਰਿਤ ਹੋਣ ਕਾਰਣ ਵਿਧਾਨ ਸਭਾ ਦੇ ਅਧਿਕਾਂਸ਼ ਮੈਂਬਰ ਇਥੋਂ ਦੇ ਹੀ ਹੁੰਦੇ ਹਨ।

ਸਿੱਖ ਇਤਿਹਾਸ ਵਿਚ ਮਾਲਵਾ ਖੇਤਰ ਦਾ ਅਹਿਮ ਸਥਾਨ ਹੈ। ਖ਼ਾਲਸੇ ਦੇ ਪੰਜ ਤਖ਼ਤਾਂ ਵਿਚੋਂ ਆਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਇਸ ਖੇਤਰ ਵਿਚ ਸਥਿਤ ਹਨ। ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖੇਤਰ ਵਿਚ ਅਨੇਕ ਯਾਤ੍ਰਾਵਾਂ ਕਰਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਇਸੇ ਇਲਾਕੇ ਵਿਚ ਸ਼ਹੀਦ ਹੋਏ। ਬਾਬਾ ਬੰਦਾ ਬਹਾਦਰ ਨੇ ਇਸੇ ਇਲਾਕੇ ਵਿਚ ਸਭ ਤੋਂ ਪਹਿਲਾਂ ਮੁਗ਼ਲ ਹਾਕਮਾਂ ਦੀ ਹੈਕੜ ਭੰਨ੍ਹੀ। ਮੁਗ਼ਲ ਪ੍ਰਸ਼ਾਸਕਾਂ ਦੇ ਜ਼ੁਲਮ ਤੋਂ ਬਚਣ ਲਈ ਸਿੱਖ ਯੁੱਧਵੀਰਾਂ ਨੇ ਇਸੇ ਇਲਾਕੇ ਵਿਚ ਪਨਾਹ ਲਈ। ਵੱਡਾ ਘੱਲੂਘਾਰਾ ਇਸੇ ਖੇਤਰ ਵਿਚ ਵਾਪਰਿਆ। ਇਸ ਖੇਤਰ ਦੇ ਭਾਈ ਭਗਤੂ , ਭਾਈ ਬਹਿਲੋ , ਬਾਬਾ ਫੂਲ ਆਦਿ ਨੇ ਸਿੱਖ ਧਰਮ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਇਆ। ਇਸ ਇਲਾਕੇ ਵਿਚ ਪਟਿਆਲਾ, ਨਾਭਾ , ਜੀਂਦ , ਫ਼ਰੀਦਕੋਟ, ਕਲਸੀਆ, ਕੈਥਲ ਅਤੇ ਲਾਡਵਾ ਨਾਂ ਦੀਆਂ ਸਿੱਖ ਰਿਆਸਤਾਂ ਕਾਇਮ ਹੋਈਆਂ, ਜਿਨ੍ਹਾਂ ਵਿਚੋਂ ਬਹੁਤੀਆਂ ਪੈਪਸੂ ਬਣਨ ਤਕ ਕਾਇਮ ਰਹੀਆਂ। ਇਨ੍ਹਾਂ ਰਿਆਸਤਾਂ ਨੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਹਾਸਲ ਕਰਕੇ ਲਾਹੌਰ ਦਰਬਾਰ ਨਾਲੋਂ ਆਪਣੀ ਵਖਰੀ ਹੋਂਦ ਕਾਇਮ ਕੀਤੀ। ਰਾਜਨੈਤਿਕ ਤੌਰ’ਤੇ ਸਿੱਖ ਜਗਤ ਵਿਚ ਇਸ ਇਲਾਕੇ ਦੀ ਸਰਦਾਰੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਾਲਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਲਵਾ ਇਹ ਸ਼ਬਦ ਗੁਰੂ ਗੰਥ ਸਾਹਿਬ ਵਿਚ ਗਉੜੀ ਨਾਲ ਮਿਲ ਕੇ ਆਇਆ ਹੈ। ਇਹ ਗਉੜੀ ਮਾਲਵ ਦੇਸ਼ ਦੀ ਹੈ। ਸੰਭਵਿਤ ਇਸ ਗਉੜੀ ਉਤੇ ਰਾਗ ‘ਮਾਲਵ’ ਦਾ ਵਿਆਪਕ ਪ੍ਰਭਾਵ ਰਿਹਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੇ ਇਕ ਸਿਰਲੇਖ ਵਿਚ ਇਹ ਇੰਞ ਅੰਕਿਤ ਹੈ- ਗਉੜੀ ਰਾਗੁ ਗੌੜੀ ਮਾਲਵਾ ਮਹਲਾ ੫.


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.