ਮਾਲ ਵਿਕਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sale of Goods_ਮਾਲ ਵਿਕਰੀ: ਟੀ.ਵੀ.ਸੁੰਦਰਮ ਆਇੰਗਰ ਐਂਡ ਸੰਨਜ਼  ਬਨਾਮ ਮਦਰਾਸ ਰਾਜ (ਏ ਆਈ ਆਰ 1974 ਐਸ ਸੀ 2309) ਅਨੁਸਾਰ ਮਾਲ ਵਿਕਰੀ ਦੇ ਅਰਥ ਆਮ ਬੋਲ ਚਾਲ ਅਨੁਸਾਰ ਨ ਕਢ ਕੇ ਉਸ ਪਦ ਨੂੰ ਉਹ ਅਰਥ ਦੇਣੇ ਜ਼ਰੂਰੀ ਹਨ ਜੋ ਉਸ ਨੂੰ ਮਾਲਵਿਕਰੀ ਐਕਟ, 1930 ਵਿਚ ਦਿੱਤੇ ਗਏ ਹਨ। ‘ਮਾਲ ਦੀ ਵਿਕਰੀ ’ ਇਕ ਕਾਨੂੰਨੀ ਪਦ ਹੈ ਜਿਸ ਦੇ ਲਾਜ਼ਮੀ ਘਟਕ ਹਨ- ‘ਚੁੱਕਵੀ ਚੀਜ਼ ਦੀ ਕੀਮਤ ਦੇ ਬਦਲ ਵਿਚ ਵਿਕਰੀ ਦਾ ਕਰਾਰ ਅਤੇ ਉਸ ਕਰਾਰ ਦੇ ਅਨੁਸਰਣ ਵਿਚ ਸੰਪਤੀ ਦੀ ਹੱਥ-ਬਦਲੀ।’

       ਉੜੀਸਾ ਰਾਜ ਬਨਾਮ ਟੀਟਾ ਗੜ੍ਹ ਪੇਪਰ ਮਿਲਜ਼ ਕੰ.ਲਿ. (ਏ ਆਈ ਆਰ 1985 ਐਸ ਸੀ 1293) ਵਿਚ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਸੰਵਿਧਾਨ ਦੀ ਸਤਵੀਂ ਅਨੁਸੂਚੀ ਦੀ ਸੂਚੀ II ਦੇ ਇੰਦਰਾਜ 54 ਵਿਚ ਆਉਂਦੇ ਸ਼ਬਦਾਂ ਮਾਲ ਵਿਕਰੀ ਦੇ ਅਰਥ ਉਹੀ ਕਢੇ ਜਾਣੇ ਜ਼ਰੂਰੀ ਹਨ ਜੋ ਉਸ ਨੂੰ ਮਾਲ ਵਿਕਰੀ ਐਕਟ, 1930 ਵਿਚ ਦਿੱਤੇ ਗਏ ਹਨ। ਇਨ੍ਹਾਂ ਸ਼ਬਦਾਂ ਅਰਥਾਤ ‘ਵਿਕਰੀ’, ‘ਮਾਲ’ ਜਾਂ ਮਾਲ ਵਿਕਰੀ ਨੂੰ ਮਸਨੂਈ ਜਾਂ ਵਿਸਤ੍ਰਿਤ ਅਰਥ ਦੇਣ ਦਾ ਕੋਈ ਵੀ ਯਤਨ ਤਾਂ ਜੋ ਉਨ੍ਹਾਂ ਦੇ ਘੇਰੇ  ਅੰਦਰ ਕੋਈ ਉਹ ਗੱਲ ਆ ਜਾਵੇ ਜੋ ਉਨ੍ਹਾਂ ਵਿਚ ਨਹੀਂ ਚਿਤਵੀ ਗਈ , ਅਣਸੰਵਿਧਾਨਕ ਹੋਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.