ਮਿਟਾਉਣਾ ਜਾਂ ਡਿਲੀਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Deleting
ਸੈੱਲ ਡਿਲੀਟ ਕਰਨਾ
ਸੈੱਲ ਨੂੰ ਡਿਲੀਟ ਕਰਨ ਜਾਂ ਮਿਟਾਉਣ ਲਈ ਹੇਠਾਂ ਲਿਖੇ ਸਟੈੱਪ ਵਰਤੋ :
1) ਕਰਸਰ ਉਸ ਸੈੱਲ ਉੱਤੇ ਲੈ ਜਾਵੋ ਜਿਸ ਸੈੱਲ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ।
2) Table > Delete > Cells ਮੀਨੂ ਸਿਲੈਕਟ ਕਰੋ। ਇਕ ਡਾਈਲਾਗ ਬਾਕਸ ਨਜ਼ਰ ਆਵੇਗਾ।
3) Shift Cells Left ਜਾਂ Shift Cells Up ਆਪਸ਼ਨ ਚੁਣੋ ।
4) OK ਬਟਨ ਉੱਤੇ ਕਲਿੱਕ ਕਰੋ।
ਕਾਲਮ ਡਿਲੀਟ ਕਰਨਾ
1) ਕਰਸਰ ਨੂੰ ਡਿਲੀਟ ਕੀਤੇ ਜਾਣ ਵਾਲੇ ਕਾਲਮ ਦੇ ਕਿਸੇ ਵੀ ਸੈਲ ਉੱਤੇ ਰੱਖੋ ।
2) Table > Delete > Columns ਮੀਨੂ ਸਿਲੈਕਟ ਕਰੋ।
ਪੂਰਾ ਕਾਲਮ ਡਿਲੀਟ ਹੋ ਜਾਵੇਗਾ।
ਨੋਟ: ਤੁਸੀਂ Table > Delete > Cells ਮੀਨੂ ਅਤੇ ਫਿਰ Delete the Entire Column ਆਪਸ਼ਨ ਚੁਣ ਕੇ ਵੀ ਕਾਲਮ ਡਿਲੀਟ ਕਰ ਸਕਦੇ ਹੋ।
ਰੋਅ ਡਿਲੀਟ ਕਰਨਾ
1) ਕਰਸਰ ਨੂੰ ਡਿਲੀਟ ਕੀਤੀ ਜਾਣ ਵਾਲੀ ਰੋਅ ਦੇ ਕਿਸੇ ਵੀ ਸੈੱਲ ਉੱਤੇ ਲੈ ਜਾਵੋ।
2) Table > Delete > Rows ਮੀਨੂ ਨੂੰ ਸਿਲੈਕਟ (ਚੁਣੋ) ਕਰੋ। ਇਸ ਨਾਲ ਪੂਰੀ ਰੋਅ ਡਿਲੀਟ ਹੋ ਜਾਵੇਗੀ।
ਨੋਟ : ਤੁਸੀਂ Table > Delete > Cells ਮੀਨੂ ਅਤੇ ਫਿਰ ਡਿਲੀਟ ਦੀ Insert Row ਆਪਸ਼ਨ ਚੁਣ ਕੇ ਵੀ ਰੋਅ ਮਿਟਾ ਸਕਦੇ ਹੋ। ਜੇਕਰ ਤੁਸੀਂ ਰੋਅ ਨੂੰ ਗ਼ਲਤੀ ਨਾਲ ਮਿਟਾ ਦਿੰਦੇ ਹੋ ਤਾਂ ਕੰਟਰੋਲ ਅਤੇ Z ਕੀਅ (Ctrl+Z) ਨੂੰ ਇਕੱਠਾ ਦਬਾ ਕੇ ਵਾਪਸ ਲਿਆ ਸਕਦੇ ਹੋ।
ਟੇਬਲ ਡਿਲੀਟ ਕਰਨਾ
1) ਕਰਸਰ ਟੇਬਲ ਦੇ ਕਿਸੇ ਵੀ ਸੈੱਲ ਉੱਤੇ ਲੈ ਜਾਵੋ।
2) Table > Delete > Table ਮੀਨੂ ਸਿਲੈਕਟ ਕਰੋ। ਇਸ ਨਾਲ ਤੁਹਾਡਾ ਪੂਰਾ ਟੇਬਲ ਮਿਟ ਜਾਵੇਗਾ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First