ਮਿਰਚ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਰਚ (ਨਾਂ,ਇ) ਸਬਜ਼ੀ-ਭਾਜੀ ਕਰਾਰੀ ਕਰਨ ਲਈ ਵਰਤੀਂਦੀ ਬਰੀਕ ਬੀਆਂ ਅਤੇ ਤਿੱਖੇ ਸੁਆਦ ਵਾਲੀ ਇੱਕ ਪ੍ਰਸਿੱਧ ਬੂਟੇ ਦੀ ਹਰੀ ਜਾਂ ਲਾਲ ਫਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chilli (ਚਿੱਲੀ) ਮਿਰਚ: ਮਿਰਚਾਂ ਇਕ ਛੋਟੇ ਪੌਦੇ (Capsicum) ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਹਰੀਆਂ ਕਚੂਰ ਹੁੰਦੀਆਂ ਹਨ, ਪਰ ਪੱਕਣ ਤੇ ਲਾਲ ਹੋ ਜਾਂਦੀਆਂ ਹਨ। ਲਾਲ ਮਿਰਚਾਂ ਨੂੰ ਤੋੜ, ਸੁਕਾਅ ਅਤੇ ਪੀਹ ਕੇ ਮਹੀਨ ਮੈਦਾ (chilli powder) ਤਿਆਰ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਅਨੇਕ ਪ੍ਰਕਾਰ ਦੇ ਪਕਵਾਨਾਂ ਵਿੱਚ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pepper (ਪੈਪਅਰ) ਮਿਰਚ: ਸ਼ਾਇਦ ਬਹੁਤ ਪੁਰਾਣਾ ਅਤੇ ਆਮ ਰੋਜ਼ਾਨਾ ਵਰਤਣ ਵਾਲੇ ਗਰਮ ਮਸਾਲੇ ਵਿੱਚ ਪ੍ਰਯੋਗ ਕਰਨ ਵਾਲੀ ਸਾਰੀਆਂ ਕਿਸਮਾਂ ਦੀਆਂ ਮਿਰਚਾਂ ਹਨ ਜਿਵੇਂ ਕਾਲੀਆਂ ਮਿਰਚਾਂ, ਭੂਰੀਆਂ ਮਿਰਚਾਂ, ਹਰੀਆਂ ਮਿਰਚਾਂ, ਲਾਲ ਮਿਰਚਾਂ, ਆਦਿ ਹਨ। ਪਿਛਲੀਆਂ ਦੋ ਪ੍ਰਕਾਰ ਦੀਆਂ ਮਿਰਚਾਂ ਨੂੰ ਚਿਲੀ (chilli) ਕਹਿੰਦੇ ਹਾਂ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਰਚ [ਨਾਂਇ] ਲਾਲ ਮਿਰਚ (ਇੱਕ ਬੂਟਾ ਅਤੇ ਉਸ ਦਾ ਫਲ਼ ਜੋ ਪੱਕ ਕੇ ਲਾਲ ਹੋ ਜਾਂਦਾ ਹੈ ਅਤੇ ਸਬਜ਼ੀਆਂ ਆਦਿ ਵਿੱਚ ਵਰਤਿਆ ਜਾਂਦਾ ਹੈ) ਮਰਚ; ਸ਼ਿਮਲਾ ਮਿਰਚ, ਕੈਪਸੀਕਮ; ਕਾਲ਼ੀ ਮਿਰਚ (ਗਰਮ ਮਸਾਲੇ ਅਤੇ ਹੋਰ ਪਕਵਾਨਾਂ ਆਦਿ ਵਿੱਚ ਪਾਈ ਜਾਂਦੀ ਮਸਰਾਂ ਦੇ ਦਾਣਿਆਂ ਵਰਗੇ ਇੱਕ ਵੇਲ ਦੇ ਬੀਜ), ਬਲੈਕ ਪੈੱਪਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.