ਮਿਲਾਉਣਾ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Accession ਮਿਲਾਉਣਾ: ਮਿਲਾਉਣਾ ਦੀਆਂ ਇਸ ਦੇ ਲਾਗੂ ਕਰਨ ਅਨੁਸਾਰ ਵੱਖ ਵੱਖ ਪਰਿਭਾਸ਼ਾਵਾਂ ਹਨ। ਸੰਪਤੀ ਕਾਨੂੰਨ ਵਿਚ, ਇਹ ਅਜਿਹੀ ਸੰਪਤੀ ਪ੍ਰਾਪਤ ਕਰਨ ਦਾ ਢੰਗ ਹੈ ਜੋ ਮਜ਼ਦੂਰੀ ਜਾਂ ਨਵੀਂ ਸਮਿਟਰੀ ਦੇ ਲੱਗਣ ਰਾਹੀਂ ਸੰਪਤੀ ਦੇ ਮੁੱਲ ਵਿਚ ਵਾਧਾ ਕਰਦਾ ਹੈ। ਅੰਗਰੇਜ਼ੀ ਆਮ ਕਾਨੂੰਨ ਅਨੁਸਾਰ ਵਾਧੂ ਮੁੱਲ ਮੂਲ ਸੰਪਤੀ ਮਾਲਕ ਦੀ ਮਲਕੀਅਤ ਹੈ। ਆਧੁਨਿਕ ਆਮ ਕਾਨੂੰਨ ਵਿਚ ਜੇ ਸੰਪਤੀ ਮਾਲਕ ਮੰਦ ਭਾਵਨਾ ਨਾਲ ਸੰਪਤੀ ਨੂੰ ਮਿਲਾਉਣ ਦੀ ਆਗਿਆ ਦਿੰਦਾ ਹੈ ਤਾਂ ਮੁੱਲ ਵਿਚ ਵਾਧਾ ਕਰਨ ਵਾਲਾ ਸੰਪਤੀ ਦੇ ਨੁਕਸਾਨ ਜਾਂ ਅਧਿਕਾਰ ਦਾ ਹੱਕਦਾਰ ਹੈ। ਜੇ ਉਹ ਵਿਅਕਤੀ ਜੋ ਮਾਲਕ ਦੀ ਨਿੱਜੀ ਸੰਪਤੀ ਦੇ ਮੁੱਲ ਵਿਚ ਵਾਧਾ ਕਰਦਾ ਹੈ, ਉਲੰਘਣਕਾਰ ਹੈ ਜਾਂ ਅਜਿਹਾ ਮੰਦ ਭਾਵਨਾ ਨਾਲ ਕਰਦਾ ਹੈ, ਤਾਂ ਮਾਲਕ ਪਾਸ ਅਧਿਕਾਰ ਕਾਇਮ ਰਹਿੰਦਾ ਹੈ ਅਤੇ ਉਲੰਘਣਕਾਰ ਮਜ਼ਦੂਰੀ ਜਾਂ ਸਮਿਸਰੀ ਦਾ ਮੁੱਲ ਵਸੂਲ ਨਹੀਂ ਕਰ ਸਕਦਾ। ਨਿੱਜੀ ਸੰਪਤੀ ਦਾ ਮਾਲਕ ਮੂਲ ਸਮਿਸਰੀ ਅਤੇ ਇਸਦੇ ਨਤੀਜੇ ਵਜੋਂ ਹੋਏ ਨੁਕਸਾਨਾਂ ਦੇ ਮੁੱਲ ਨੁਕਸਾਨਾਂ ਵਿਚ ਬਦਲਣ ਦੀ ਮੰਗ ਕਰ ਸਕਦਾ ਹੈ। ਵਿਕਲਪੀ ਰੂਪ ਵਿਚ ਮਾਲਕ ਨਿੱਜੀ ਸੰਪਤੀ ਦੀ ਵਾਪਸ ਦੀ ਮੰਗ ਕਰ ਸਕਦਾ ਹੈ। ਐਪਰ ਮਾਲਕ ਉਹਨਾਂ ਨੁਕਸਾਨਾਂ ਤਕ ਸੀਮਿਤ ਹੋ ਸਕਦਾ ਹੈ ਕਿ ਸੰਪਤੀ ਨੇ ਮਿਲਣ ਦੁਆਰਾ ਆਪਣੀ ਪ੍ਰਕ੍ਰਿਤੀ ਨੂੰ ਬਦਲ ਲਿਆ ਹੋਵੇ। ਉਦਾਹਰਣ ਵਜੋਂ ਜੇ ਕਿਸੇ ਲੱਭਣਹਾਰ ਨੂੰ ਹੀਰਾ-ਪੱਥਰ ਮਿਲਦਾ ਹੈ ਅਤੇ ਉਹ ਸਦ-ਭਾਵਨਾ ਨਾਲ ਇਸਨੂੰ ਛੱਡਣ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਫਿਰ ਇਸ ਨੂੰ ਛੱਡਣ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਫਿਰ ਇਸਨੂੰ ਕੱਟਦਾ ਹੈ ਅਤੇ ਇਸਨੂੰ ਕਲਾ ਕਾਰਜ ਵਿਚ ਬਦਲ ਦਿੰਦਾ ਹੈ ਤਾਂ ਅਸਲ ਮਾਲਕ ਕੇਵਲ ਹੀਰਾ ਪੱਥਰ ਦੇ ਮੁੱਲ ਲਈ ਨੁਕਸਾਨ ਵਸੂਲ ਕਰਨ ਤਕ ਸੀਮਿਤ ਹੋ ਸਕਦਾ ਹੈ। ਨਾ ਕਿ ਨਿੱਜੀ ਸੰਪਤੀ ਰਾਹੀਂ ਅੰਤਿਮ ਕਲ੍ਹਾ ਪੀਸ ਦਾ। ਕਾਨੂੰਨ ਦੇ ਉਪਚਾਰ ਅਤੇ ਇਸਦਾ ਲਾਗੂ ਹੋਣਾ ਕਾਨੂੰਨੀ ਅਧਿਕਾਰ ਖੇਤਰ ਅਨੁਸਾਰ ਵੱਖ-ਵੱਖ ਹਨ।
ਵਪਾਰ ਅਤੇ ਰਾਜਨੀਤਿਕ ਸਬੰਧਾਂ ਤੇ ਲਾਗੂ ਹੁੰਦੇ ਕਾਨੂੰਨ ਵਿਚ ਮਿਲਾਉਂਦਾ ਇਕ ਅਜਿਹੀ ਕਾਰਵਾਈ ਨੂੰ ਦਰਸਾਉਂਦਾ ਹੈ ਜਿਸ ਅਨੁਸਾਰ ਸੰਮਤੀ ਸਹਿਤ ਇਕ ਹੋਂਦ ਹੋਰ ਹੋਂਦਾਂ ਵਿਚ ਪਹਿਲਾਂ ਤੋਂ ਲਾਗੂ ਕਾਰਜਾਂ ਦੀ ਧਿਰ ਬਣ ਜਾਂਦੀ ਹੈ।
ਮਿਲਾਉਣਾ ਕਾਨੂੰਨ ਅਨੁਸਾਰ ਉਹ ਸੰਪਤੀ ਪ੍ਰਾਪਤ ਕਰਨ ਦਾ ਢੰਗ ਵੀ ਹੋ ਸਕਦਾ ਹੈ ਜਿਸ ਅਨੁਸਾਰ ਉਹਨਾਂ ਵਸਤਾਂ ਨੂੰ ਜਿਨ੍ਹਾਂ ਦਾ ਇਕ ਦੂਜੇ ਨਾਲ ਡੂੰਘਾ ਸਬੰਧ ਹੁੰਦਾ ਹੈ ਜਾਂ ਇਕ ਦੂਜੇ ਤੇ ਨਿਰਾਸਤਾ ਹੁੰਦੀ ਹੈ। ਮਿਲਾਉਣਾ ਪ੍ਰਾਕ੍ਰਿਤਕ ਢੰਗ ਨਾਲ ਵੀ ਹੋ ਸਕਦਾ ਹੈ। ਵੱਖ-ਵੱਖ ਢੰਗਾਂ ਨੂੰ ਇੰਝ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ (1) ਜ਼ਮੀਨ ਦਾ ਜ਼ਮੀਨ ਨਾਲ (2) ਚਲ ਵਸਤਾਂ ਦਾ ਜ਼ਮੀਨ ਨਾਲ : (3) ਚੱਲ ਸੰਪਤੀ ਦਾ ਚੱਲ ਸੰਪਤੀ ਨਾਲ ; (4) ਮਨੁੱਖ ਦੀ ਕਲਾ ਜਾਂ ਮਿਹਨਤ ਦੁਆਰਾ ਚੱਲ ਸੰਪਤੀ ਦੇ ਸ਼ਾਮਲ ਕਰਨ ਨਾਲ : ਇਹ ਵਿਸ਼ਿਸਟਤਾ ਦੁਆਰਾ ਵੀ ਹੋ ਸਕਦਾ ਹੈ ਜਿਵੇਂ ਕਿ ਕਿਸੇ ਪਹਿਲਾਂ ਮੌਜੂਦ ਚੀਜ਼ ਤੋਂ ਕੋਈ ਕਵੀਂ ਚੀਜ਼ ਬਣਾਈ ਜਾਂਦੀ ਹੈ। ਜਿਵੇਂ ਕਿ ਅੰਗੂਰ ਤੋਂ ਸ਼ਰਾਬ ਬਣਾਈ ਜਾਂਦੀ ਹੈ। ਜਾਂ ਮੁਗਾਲ ਤੇ ਦੁਆਰਾ (ਜਦੋ਼ ਦੋ ਵਸਤਾਂ ਨੂੰ ਅਲਗ ਨਾ ਕੀਤੇ ਜਾ ਸਕਣ ਵਾਲੇ ਢੰਗ ਨਾਲ ਆਪਸ ਵਿਚ ਮਿਲਾ ਦਿੱਤਾ ਜਾਂਦਾ ਹੈ ਅਤੇ ਕੋਈ ਇਹ ਨਹੀਂ ਦੱਸ ਸਕਦਾ ਕਿ ਕਿਹੜੀ ਵਸਤ ਪ੍ਰਮੁੱਖ ਹੈ ਅਤੇ ਕਿਹੜੀ ਸਹਾਇਕ) ਜਾਂ ਸੁਗਮ-ਮਿਸ਼ਰਣ ਦੁਆਰਾ ਜਿਸ ਵਿਚ ਚੀਜਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ, ਪਰੰਤੂ ਜਿਥੇ ਮਿਸ਼ਰਣ ਨੂੰ ਅਲੱਗ ਅਲੱਗ ਕੀਤਾ ਜਾ ਸਕਦਾ ਹੈ। ਉਦਯੋਗਿਕ ਮਿਲਾਉਣ ਦੀ ਸੂਰਤ ਵਿਚ ਮਾਲਕੀ ਪ੍ਰਾਕ੍ਰਿਤਕ ਜਾਂ ਨਿਰਮਿਤ ਵਸਤ ਅਨੁਸਾਰ ਨਿਰਧਾਰਤਿ ਕੀਤੀ ਜਾਂਦੀ ਹੈ ਅਤੇ ਆਮ ਕਰਕੇ ਉਸ ਵਿਅਕਤੀ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਜਿਸ ਨੂੰ ਉਸਦੀ ਸੰਪਤੀ ਤੋਂ ਬੇਦਖ਼ਲ ਕੀਤਾ ਗਿਆ ਹੁੰਦਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First