ਮੁੰਦਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁੰਦਰੀ (ਨਾਂ,ਇ) ਜ਼ਨਾਨਾ, ਮਰਦਾਨਾਂ ਹੱਥਾਂ ਦੀਆਂ ਉਂਗਲਾਂ ਵਿੱਚ ਪਾਉਣ ਵਾਲੀ ਸੋਨੇ ਚਾਂਦੀ ਦੀ ਅੰਗੂਠੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੁੰਦਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁੰਦਰੀ [ਨਾਂਇ] ਹੱਥ ਦੀਆਂ ਉਂਗਲਾਂ ਵਿੱਚ ਪਾਉਣ ਵਾਲ਼ੀ ਅੰਗੂਠੀ , ਛਾਪ , ਛੱਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੁੰਦਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੁੰਦਰੀ ਸੰਸਕ੍ਰਿਤ ਮੁਦ੍ਰਿਕਾ। ਪ੍ਰਾਕ੍ਰਿਤ ਮੁਦਿਦੑਆ। ਅੰਗੂਠੀ- ਮਧੁਸੂਦਨ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਮੁੰਦਰੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੁੰਦਰੀ : ਉਂਗਲ ਵਿਚ ਪਾਉਣ ਵਾਲਾ ਇਕ ਗਹਿਣਾ ਹੈ ਜਿਹੜਾ ਮਰਦ ਅਤੇ ਔਰਤ ਦੋਵੇਂ ਹੀ ਪਾਉਂਦੇ ਹਨ। ਮੰਗਣੀ ਦੀ ਰਸਮ ਤਾਂ ਵਰ ਅਤੇ ਕੰਨਿਆ ਦੇ ਆਪਸ ਵਿਚ ਇਕ ਦੂਜੇ ਨੂੰ ਮੁੰਦਰੀ ਪਹਿਨਾਣ ਨਾਲ ਹੀ ਪੂਰਨ ਹੁੰਦੀ ਹੈ। ਮੁੰਦਰੀ ਆਮ ਤੌਰ ਤੇ ਸੋਨੇ ਚਾਂਦੀ ਜਾਂ ਕਿਸੇ ਹੋਰ ਧਾਤ ਦੀ ਹੋ ਸਕਦੀ ਹੈ ਜਿਸ ਵਿਚ ਕੋਈ ਨਮੂਨਾ, ਮੀਨਾ, ਮੋਤੀ ਜਾਂ ਰਤਨ ਆਦਿ ਜੜਿਆ ਹੋ ਸਕਦਾ ਹੈ। ਈਸਾਈ ਮਤ ਵਿਚ ਕੁੜਮਾਈ ਸਮੇਂ ਸਿਰਫ਼ ਵਰ ਕੰਨਿਆ ਨੂੰ ਨਗਾਂ ਜੜੀ ਮੁੰਦਰੀ ਪਹਿਨਾਂਦਾ ਹੈ ਪਰ ਵਿਆਹ ਸਮੇਂ ਦੋਵੇਂ ਇਕ ਦੂਜੇ ਨੂੰ ਸੋਨੇ ਦੀ ਛੱਲੇ ਵਰਗੀ ਸਪਾਟ ਮੁੰਦਰੀ ਪਹਿਨਾਂਦੇ ਹਨ।
ਇਹ ਇਕ ਮੁੰਦਣ ਵਾਲੀ ਛਾਪ ਜਾਂ ਮੁਹਰ ਛਾਪ ਵੀ ਹੈ ਜੋ ਰਾਜਾ ਆਪਣੀ ਉਂਗਲੀ ਵਿਚ ਪਹਿਨਦਾ ਸੀ ਅਤੇ ਉਸ ਉੱਪਰ ਕੁਝ ਖਾਸ ਚਿੰਨ੍ਹ ਜਾਂ ਅੱਖਰ ਉਕਰੇ ਹੁੰਦੇ ਸਨ। ਇਸ ਨੂੰ ਰਾਜ ਮੁਦ੍ਰਕਾ ਵੀ ਕਿਹਾ ਜਾਂਦਾ ਸੀ ਅਤੇ ਸਰਕਾਰੀ ਕਾਗਜ਼ਾਂ ਜਾਂ ਸ਼ਾਹੀ ਫੁਰਮਾਨਾਂ ਉੱਤੇ ਇਸ ਦੀ ਛਾਪ ਲਗਾਈ ਜਾਂਦੀ ਸੀ।
ਜੋਗੀਆਂ ਚੇਲਿਆਂ ਦੀ ਉਂਗਲ ਵਿਚ ਇਕ ਛੱਲਾ ਹੁੰਦਾ ਹੈ ਜਿਸ ਨਾਲ ਉਹ ਕਿਸੇ ਚੀਜ਼ ਉੱਤੇ ਮੰਤਰ ਪੜ੍ਹ ਕੇ ਮੁੰਦ ਦਿੰਦੇ ਹਨ ਤਾਂ ਕਿ ਮੰਤਰ ਦਾ ਅਸਰ ਪੱਕਾ ਹੋਵੇ। ਇਸ ਛੱਲੇ ਨੂੰ ਵੀ ਮੁੰਦਰੀ ਕਿਹਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-09-18, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First