ਮੂਣਕ (ਕਸਬਾ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਪੁਰਾਤਨ ਕਸਬਾ ਜਿਥੇ ਪਟਿਆਲਾ-ਪਤਿ ਮਹਾਰਾਜਾ ਅਮਰ ਸਿੰਘ ਨੇ ਅਕਾਲਗੜ੍ਹ ਨਾਂ ਦਾ ਕਿਲ੍ਹਾ ਬਣਵਾਇਆ ਸੀ। ਗੁਰੂ ਤੇਗ ਬਹਾਦਰ ਜੀ ਮਕੋਰੜ ਪਿੰਡ ਨੂੰ ਜਾਂਦਿਆਂ ਇਸ ਕਸਬੇ ਤੋਂ ਬਾਹਰ ਕੁਝ ਸਮੇਂ ਲਈ ਰੁਕੇ ਸਨ। ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਇਥੇ ਪਹਿਲਾਂ ਮੰਜੀ ਸਾਹਿਬ ਬਣਾਇਆ ਗਿਆ ਜਿਸ ਦੀ ਸਾਂਭ-ਸੰਭਾਲ ਮਹੰਤ ਕਰਦੇ ਆਏ ਸਨ। ਸੰਨ 1953 ਈ. ਵਿਚ ਸ. ਹਰਚੰਦ ਸਿੰਘ ਜੇਜੀ ਨੇ ਇਸ ਦੀ ਵਰਤਮਾਨ ਇਮਾਰਤ ਬਣਵਾਈ ਅਤੇ ਸੰਨ 1971 ਈ. ਵਿਚ ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕਰ ਦਿੱਤਾ ਗਿਆ।