ਮੇਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੇਰ [ਨਾਂਇ] ਕਬਜ਼ਾ , ਕਬਜ਼ੇ ਦਾ ਭਾਵ, ਮਾਲਕੀ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੇਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੇਰ (ਸੰ.। ਸੰਸਕ੍ਰਿਤ ਮੇਰੂ=ਸੁਮੇਰ ਪਰਬਤ)।
੧. ਸੁਮੇਰ ਪਰਬਤ। ਦੇਖੋ , ‘ਮੇਰਾਣੁ’
੨. ਮੰਦ੍ਰ ਯਾ ਮੰਤ੍ਰਾਚਲ ਪਹਾੜ ਜਿਸ ਨੂੰ ਮਾਧਾਣਾ ਬਣਾ ਕੇ ਸਮੁੰਦ੍ਰ ਰਿੜਕਿਆ ਲਿਖਿਆ ਹੈ। ਯਥਾ-‘ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ’।
੩. ਪਹਾੜ, ਕੋਈ ਪਹਾੜ। ਦੇਖੋ, ‘ਮੇਰਾਂ ’
੪. (ਸੰਸਕ੍ਰਿਤ ਮੇਰੂ=ਮਾਲਾ ਦਾ ਵੱਡਾ ਮਣਕਾ) ਮਾਲਾ ਦਾ ਵੱਡਾ ਮਣਕਾ। ਯਥਾ-‘ਤੂੰ ਗੰਠੀ ਮੇਰੁ ਸਿਰਿ ਤੂੰ ਹੈ’।
੫. (ਮੇਰੂ=ਮਾਲਾ ਦਾ ਵੱਡਾ ਮਣਕਾ ਹੋਣ ਕਰਕੇ ਮੇਰੂ ਦਾ ਅਰਥ ਸ਼ਿਰੋਮਣੀ ਹੋ ਗਿਆ ਹੈ) ਸ਼ਿਰਮੋਣੀ। ਯਥਾ-‘ਮੇਰ ਸੁਮੇਰ ਮੋਰ ਬਹੁ ਨਾਚੈ ’ (ਜਿਵੇਂ) ਸਰੋਮਣਿ ਸੁਮੇਰ ਪਰ ਮੋਰ ਨਚਦੇ ਹਨ, ਜਦੋਂ ਕਿ ਝੁਕ ਕੇ ਆਉਂਦੇ ਹਨ ਘਣੇ ਬਦਲ। ਤਥਾ-‘ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ’। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ : ਸਰੀਰ ਦਾ (ਮੇਰੁ ਸਿਰੋਮਣਿ (ਜੀਵਾਤਮਾ) ਦਾ ਰਥ ਤੇ ਇਕ ਰਥਵਾਹੀ ਹੈ।) ਦੇਖੋ, ‘ਮੇਰ ਸਰ ’
੬. (ਪੰਜਾਬੀ ਮੇਰਾ ਤੋਂ ਸੰਗਯਾ ਬਣਾਂਦੇ ਹਨ ਮੇਰ) ਮੇਰਾ ਪਨ , ਮਮਤਾ। ਯਥਾ-‘ਮੇਰ ਤੇਰ ਜਬ ਇਨਹਿ ਚੁਕਾਈ’।
੭. ਉਪਰੋਂ। ਦੇਖੋ, ‘ਮੇਰ ਚਚਾ ਗੁਨ ਰੇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First