ਮੰਡੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Suq (ਸੁੱਕ) ਮੰਡੀ: ਉਤਰੀ ਅਫ਼ਰੀਕਾ ਅੰਦਰ ਪਾਈ ਜਾਂਦੀ ਇਕ ਮੰਡੀ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਮੰਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੰਡੀ [ਨਾਂਇ] ਉਹ ਥਾਂ ਜਿੱਥੇ ਸਮਾਨ ਵੇਚਿਆ ਖ਼ਰੀਦਿਆ ਜਾਂਦਾ ਹੈ, ਮਾਰਕਿਟ, ਬਜ਼ਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੰਡੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੰਡੀ (ਨਗਰ): ਇਹ ਨਗਰ ਮੰਡੀ ਰਿਆਸਤ ਦੀ ਰਾਜਧਾਨੀ ਰਿਹਾ ਹੈ। ਇਸ ਨੂੰ ਸੰਨ 1527 ਈ. ਵਿਚ ਮੰਡਿਆਲ ਰਾਜਪੂਤ ਅਜਬਰਸੇਨ ਨੇ ਬਿਆਸ ਨਦੀ ਦੇ ਕੰਢੇ ਉਤੇ ਵਸਾਇਆ ਸੀ। ਇਸ ਰਿਆਸਤ ਦਾ ਰਾਜਾ ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਵਿਸ਼ੇਸ਼ ਆਦਰ-ਭਾਵ ਰਖਦਾ ਸੀ। ਇਕ ਵਾਰ ਜਦੋਂ ਪਹਾੜੀ ਰਾਜਿਆਂ ਦੇ ਨਿਮੰਤ੍ਰਣ’ਤੇ ਗੁਰੂ ਜੀ ਰਵਾਲਸਰ ਗਏ, ਤਾਂ ਇਥੋਂ ਦਾ ਰਾਜਾ ਗੁਰੂ ਜੀ ਨੂੰ ਆਪਣੇ ਨਗਰ ਵਿਚ ਲੈ ਆਇਆ। ਗੁਰੂ ਜੀ ਦਾ ਠਿਕਾਣਾ ਉਸ ਨੇ ਬਿਆਸ ਨਦੀ ਦੇ ਕੰਢੇ ਬੜੀ ਰਮਣੀਕ ਥਾਂ’ਤੇ ਕੀਤਾ। ਗੁਰੂ ਜੀ ਉਥੇ ਬੈਠ ਕੇ ਪ੍ਰਕ੍ਰਿਤੀ ਦਾ ਆਨੰਦ ਮਾਣਦੇ ਸਨ ਅਤੇ ਲੋਕਾਂ ਨੂੰ ਧਰਮ-ਉਪਦੇਸ਼ ਕਰਦੇ ਸਨ। ਉਸ ਸਥਾਨ ਉਤੇ ਬਣੇ ਗੁਰੂ-ਧਾਮ ਦਾ ਨਾਂ ‘ਪਾਡਲ ਸਾਹਿਬ’ ਸੀ, ਪਰ ਉਥੇ ਹੁਣ ‘ਗੁਰਦੁਆਰਾ ਮੰਡੀ ਸਾਕੇਤ’ ਬਣਿਆ ਹੋਇਆ ਹੈ। ਇਸ ਗੁਰੂ-ਧਾਮ ਦੀ ਸੁੰਦਰ ਇਮਾਰਤ ਵਿਚ ਗੁਰੂ ਜੀ ਨਾਲ ਸੰਬੰਧਿਤ ਤਿੰਨ ਵਸਤੂਆਂ ਸੰਭਾਲੀਆਂ ਹੋਈਆਂ ਸਨ—ਤੋੜੇਦਾਰ ਬੰਦੂਕ, ਸੂਤਲੀ ਦਾ ਬੁਣਿਆ ਪਲੰਘ ਅਤੇ ਰਬਾਬ ।
ਗੁਰੂ ਜੀ ਆਪ ਤਾਂ ਬਾਹਰ ਨਦੀ ਦੇ ਕੰਢੇ ਠਹਿਰੇ, ਪਰ ਮਾਤਾ ਜੀ ਰਾਜੇ ਦੇ ਮਹੱਲ ਦੇ ਅੰਦਰ ਠਹਿਰੇ। ਉਥੇ ਵੀ ਸਮਾਰਕ ਬਣਿਆ ਹੋਇਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First