ਮੰਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਦਰ [ਨਾਂਇ] ਪੂਜਾ ਸਥਾਨ; ਘਰ , ਮਕਾਨ; ਸਰੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੰਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Temple_ਮੰਦਰ: ਪੂਹਰੀ ਫ਼ਕੀਰ ਸਦਾਵਰਥੀ ਔਫ਼ ਬੋਂਡਲਪੁਰਮ ਬਨਾਮ ਕਮਿਸ਼ਨਰ, ਹਿੰਦੂ ਰਿਲਿਜਸ ਐਂਡ ਚੈਰੀਟੇਬਲ ਇੰਡੌਮੈਂਟਸ (ਏ ਆਈ ਆਰ 1963 ਐਸ ਸੀ 510) ਅਨੁਸਾਰ ਕੋਈ ਧਾਰਮਕ ਸੰਸਥਾ ਮੰਦਰ ਹੋਵੇਗੀ ਜੇ ਉਹ ਦੋ ਸ਼ਰਤਾਂ ਪੂਰੀਆਂ ਕਰਦੀ ਹੋਵੇ। ਪਹਿਲੀ ਇਹ ਕਿ  ਉਹ ਆਮ ਧਾਰਮਕ ਪੂਜਾ ਦੀ ਥਾਂ ਹੈ ਅਤੇ ਦੂਜੀ ਇਹ ਕਿ ਉਹ ਥਾਂ ਹਿੰਦੂ ਸਮਾਜ ਜਾਂ ਉਸ ਦੇ ਕਿਸੇ ਅਨੁਭਾਗ ਨੂੰ ਧਾਰਮਕ ਪੂਜਾ ਦੀ ਥਾਂ ਦੇ ਤੌਰ ਤੇ ਅਰਪਤ ਹੈ ਜਾਂ ਉਸ ਦੀ ਸਹੂਲਤ ਲਈ ਹੈ ਜਾਂ ਉਸ ਦੁਆਰਾ ਅਧਿਕਾਰ ਵਜੋਂ ਵਰਤੀ ਜਾਂਦੀ ਹੈ।

       ਇਸੇ ਤਰ੍ਹਾਂ ਸ਼ਾਸਤਰੀ ਯਜਨਾ ਪੁਰਸ਼ ਦਾਸ ਜੀ ਬਨਾਮ ਮੂਲ ਦਾਸ ਭੂੰਦੜ ਦਾਸ ਵੈਸ਼ (ਏ ਆਈ ਆਰ 1966 ਐਸ ਸੀ 1119) ਅਨੁਸਾਰ ‘ਮੰਦਰ ਦਾ ਮਤਲਬ ਹੈ ਉਹ ਥਾਂ ਜੋ ਰਵਾਜ ਜਾਂ ਪ੍ਰਥਾ ਦੁਆਰਾ ਜਾਂ ਹੋਰਵੇਂ , ਹਿੰਦੂ ਸਮਾਜ ਜਾਂ ਉਸ ਦੇ ਕਿਸੇ ਅਨੁਭਾਗ ਦੇ ਮੈਂਬਰਾਂ ਦੁਆਰਾ ਧਾਰਮਕ ਪੂਜਾ ਦੀ ਥਾਂ ਦੇ ਤੌਰ ਤੇ ਵਰਤੀ ਜਾਂਦੀ ਹੈ, ਭਾਵੇਂ ਉਹ ਕਿਸੇ ਵੀ ਨਾਂ ਨਾਲ ਜਾਣੀ ਜਾਂਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ; ਅਤੇ ਇਸ ਵਿਚ ਉਹ ਸਾਰੀ ਜ਼ਮੀਨ ਸ਼ਾਮਲ ਹੈ ਜੋ ਉਸ ਨਾਲ ਲਗਦੀ ਹੈ ਅਤੇ ਉਸ ਥਾਂ ਨਾਲ ਜੁੜੇ ਸਹਾਇਕ ਧਰਮ ਅਸਥਾਨ ਸ਼ਾਮਲ ਹਨ।

       ਕੀ ਕੋਈ ਮੰਦਰ ਪ੍ਰਾਈਵੇਟ ਮੰਦਰ ਹੈ ਜਾਂ ਆਮ ਮੰਦਰ ਹੈ। ਇਸ ਬਾਰੇ ਟੀ.ਡੀ.ਗੋਪਾਲਨ ਬਨਾਮ ਦ ਕਮਿਸ਼ਨਰ ਆਫ਼ ਹਿੰਦੂ ਰਿਲਿਜਸ ਐਂਡ ਚੈਰੀਟੇਬਲ ਇੰਡੌਮੈਂਟਸ, ਮਦਰਾਸ (ਏ ਆਈ ਆਰ 1972 ਐਸ ਸੀ 1716) ਵਿਚ ਕਿਹਾ ਗਿਆ ਹੈ ਕਿ ‘ਉਸ ਮੰਦਰ ਦਾ ਮੁੱਢ , ਉਹ ਢੰਗ ਜਿਸ ਅਨੁਸਾਰ ਉਸ ਦੇ ਕਾਰ-ਵਿਹਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਸ ਦੁਆਰਾ ਪ੍ਰਾਪਤ ਕੀਤੇ ਜਾਂਦੇ ਉਪਹਾਰ’ ਦੀ ਪ੍ਰਕਿਰਤੀ ਅਤੇ ਸੀਮਾ, ਉਸ ਵਿਚ ਸ਼ਰਧਾਲੂਆਂ ਦੁਆਰਾ ਪੂਜਾ ਦੇ ਸਬੰਧ ਵਿਚ ਵਰਤੇ ਜਾਂਦੇ ਅਧਿਕਾਰ, ਉਸ ਮੰਦਰ ਦੀ ਲੋਕ ਪ੍ਰਕਿਰਤੀ ਦੇ ਬਾਰੇ ਮੈਨੇਜਰ ਦੀ ਚੇਤਨਾ ਅਤੇ ਸ਼ਰਧਾਲੂਆਂ ਦੀ ਆਪਣੀ ਚੇਤਨਾ ਅਜਿਹੀਆਂ ਗੱਲਾਂ ਹਨ ਜੋ ਇਹ ਸਥਾਪਤ ਕਰਦੀਆਂ ਹਨ ਕਿ ਮੰਦਰ ਆਮ ਮੰਦਰ ਹੈ ਜਾਂ ਪ੍ਰਾਈਵੇਟ ਮੰਦਰ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.