ਯੂਨੀਕਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Unix

ਯੂਨੀਕਸ ਦਾ ਵਿਕਾਸ 1969 ਵਿੱਚ ਅਮਰੀਕਨ ਟੈਲੀਫੋਨ ਐਂਡ ਟੈਲੀਗ੍ਰਾਫ ਦੇ ਖੋਜਕਾਰਾਂ ਨੇ ਬੈੱਲ ਲੈਬ ਵਿੱਚ ਕੀਤਾ। ਇਹ ਇਕ ਮਲਟੀਯੂਜ਼ਰ, ਮਲਟੀਟਾਸਕਿੰਗ ਓਪਰੇਟਿੰਗ ਸਿਸਟਮ ਹੈ। ਇਹ ਵਰਕਸਟੇਸ਼ਨਾਂ ਅਤੇ ਸਰਵਰ ਉੱਤੇ ਨਿਯੰਤਰਣ ਰੱਖਦਾ ਹੈ। ਬਾਜ਼ਾਰ ਵਿੱਚ ਯੂਨੀਕਸ ਦੇ ਕਈ ਸੰਸਕਰਨ ਉਪਲਬਧ ਹਨ। ਯੂਨੀਕਸ ਓਪਰੇਟਿੰਗ ਸਿਸਟਮ ਦੇ ਨਿਰਮਾਣ ਲਈ ਪ੍ਰੋਗਰਾਮਿੰਗ ਭਾਸ਼ਾ 'ਸੀ' ਦੀ ਵਰਤੋਂ ਕੀਤੀ ਗਈ ਹੈ।

ਵਰਤੋਂਕਾਰ ਯੂਨੀਕਸ ਦੀ ਵਰਤੋਂ ਇੰਟਰਨੈੱਟ ਨਾਲ ਜੁੜਨ ਲਈ ਕਰ ਸਕਦੇ ਹਨ। ਇਹ ਇਕ ਸ਼ਕਤੀਸ਼ਾਲੀ ਸਾਫਟਵੇਅਰ ਹੈ ਪਰ ਇਸ ਨੂੰ ਕੰਪਿਊਟਰ ਉੱਤੇ ਆਮ ਵਿੰਡੋਜ਼ (ਓਪਰੇਟਿੰਗ ਸਿਸਟਮ) ਦੇ ਮੁਕਾਬਲੇ ਇੰਸਟਾਲ ਕਰਨਾ ਥੋੜ੍ਹਾ ਵੱਖਰਾ ਹੈ। ਇਹ ਕੰਪਿਊਟਰ ਦੇ ਸਾਰੇ ਵਸੀਲਿਆਂ ਅਤੇ ਬਿਜਲੀ ਸਪਲਾਈ ਦਾ ਉਚਿਤ ਪ੍ਰਬੰਧ ਕਰਨਾ ਬਾਖ਼ੂਬੀ ਜਾਣਦਾ ਹੈ। ਇਹ ਕੰਪਿਊਟਰ ਦੀ ਕੰਮ ਕਰਨ ਦੀ ਯੋਗਤਾ (ਪ੍ਰੋਫਾਰਮੈਂਸ) ਵਿੱਚ ਬੇਤਹਾਸ਼ਾ ਵਾਧਾ ਕਰਦਾ ਹੈ। ਯੂਨੀਕਸ ਪੁਖਤਾ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਂਦਾ ਹੈ। ਇਹੀ ਕਾਰਨ ਹੈ ਕਿ ਇੰਟਰਨੈੱਟ ਅਤੇ ਨੈੱਟਵਰਕਿੰਗ ਦੇ ਖੇਤਰ ਵਿੱਚ ਇਹ ਇਕ ਹਰਮਨ ਪਿਆਰੇ ਓਪਰੇਟਿੰਗ ਸਿਸਟਮ ਵਜੋਂ ਜਾਣਿਆ ਜਾਂਦਾ ਹੈ। ਯੂਨੀਕਸ ਓਪਰੇਟਿੰਗ ਸਿਸਟਮ ਦੀ ਬਦੌਲਤ ਇਕ ਤੋਂ ਜ਼ਿਆਦਾ ਵਰਤੋਂਕਾਰ ਇਕੱਠੇ ਹੀ ਕੰਮ ਕਰ ਸਕਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਯੂਨੀਕਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Unix

ਇਹ ਇਕ ਬਹੁ-ਵਰਤੋਂਕਾਰੀ (Multiuser), ਬਹੁ ਕਾਰਜੀ (Multitasking) ਓਪਰੇਟਿੰਗ ਸਿਸਟਮ ਹੈ। ਇਹ 1970 ਦੇ ਕਰੀਬ ਬੈੱਲ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ। ਇਸ ਦੇ ਜ਼ਰੀਏ ਨੈੱਟਵਰਕ ਰਾਹੀਂ ਜੁੜੇ ਕੰਪਿਊਟਰਾਂ ਨੂੰ ਚਲਾਇਆ ਜਾ ਸਕਦਾ ਹੈ। ਇਹ ਕੰਪਿਊਟਰਾਂ ਨੂੰ ਇਕ ਵਿਸ਼ੇਸ਼ ਕਿਸਮ ਦੀ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.