ਰਤਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਤਨ (ਨਾਂ,ਪੁ) 1 ਹੀਰਾ, ਪੰਨਾ ਆਦਿ ਵਡਮੁੱਲਾ ਪੱਥਰ 2 ਦੁੱਧ, ਪੁੱਤ ਆਦਿ ਦੀ ਵਡਮੁੱਲੀ ਦਾਤ 3 ਹਿੰਦੂ ਮਿਥਿਹਾਸ ਅਨੁਸਾਰ ਸਮੁੰਦਰ ਰਿੜਕ ਕੇ ਕੱਢੇ ਗਏ ਚੌਦਾਂ ਵਡਮੁੱਲੇ ਪਦਾਰਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਤਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਤਨ [ਨਾਂਪੁ] ਇੱਕ ਬਹੁਮੁੱਲਾ ਪੱਥਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਤਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਤਨ (ਸੰ.। ਸੰਸਕ੍ਰਿਤ ਰਤ੍ਨ। ਪੰਜਾਬੀ ਰਤਨ) ੧. ਜਵਾਹਰ, ਕੋਈ ਅਮੋਲਕ ਪੱਥਰ*

੨. ਅਮੋਲਕ ਪਦਾਰਥ ਜੋ ਸਮੁੰਦ੍ਰ ਵਿਚੋਂ ਨਿਕਲੇ ਮੰਨਦੇ ਹਨ। ਯਥਾ-‘ਰਤਨ ਉਪਾਇ ਧਰੇ ਖੀਰੁ ਮਥਿਆ’।

੩. ਭਾਵ ਕੋਈ ਸ੍ਰੇਸ਼ਟ ਵਸਤੂ , ਸ਼ੁਭ ਗੁਣ , ਭਗਤੀ

ਦੇਖੋ, ‘ਰਤਨ ਕੋਠੜੀ’

੪. ਰਤਨ ਮਹਿੰਗੇ ਹੁੰਦੇ ਹਨ, ਇਸ ਕਰਕੇ ਅਮੋਲਕ ਅਰਥ ਬੀ ਹੈ। ਯਥਾ-‘ਰਤਨ ਜਨਮੁ ਅਪਨੋ ਤੈ ਹਾਰਿਓ’।

੫. ਰਤਨ ਦਾ ਭਾਵ -ਵੈਰਾਗ- ਬੀ ਲੈਂਦੇ ਹਨ। ਯਥਾ-‘ਮਤਿ ਵਿਚਿ ਰਤਨ ਜਵਾਹਰ ਮਾਣਿਕ’।

੬. ਗੁਰੂ ਜੀ ਨੇ ਨਾਮ ਨੂੰ ਰਤਨ ਨਾਲ ਉਪਮਾ ਦਿਤੀ ਹੈ। ਯਥਾ-‘ਰਤਨੁ ਗੁਰੂ ਕਾ ਸਬਦੁ ਹੈ’। ਤਥਾ-‘ਰਤਨ ਜਵੇਹਰ ਨਾਮ’।

----------

* ਸਮੁੰਦਰ ਵਿਚੋਂ ੧੪ ਰਤਨਾ ਦਾ ਨਿਕਲਨਾ ਪੁਰਾਤਨ ਪ੍ਰਸੰਗ ਹੈ, ਉਥੇ ਮਤਲਬ ੧੪ ਕੀਮਤੀ ਪਦਾਰਥ ਹੈ। ਪਦਾਰਥ, ਇਹ ਹਨ- ੧. ਲਖ਼ਮੀ, ੨. ਰੰਭਾ, ੩. ਵੈਦ , ੪. ਵਿਖ਼, ੫. ਸੁਰਾ, ੬. ਸੁਧਾ, ੭. ਕਲਪ ਬ੍ਰਿਛ, ੮. ਬਾਲਾ , ੯. ਸੰਖ , ੧੦. ਧਨੁਖ, ੧੧. ਕਾਮਧੇਨੁ, ੧੨. ਗਜਿੰਦ੍ਰ, ੧੩. ਮਣਿ, ੧੪. ਦਿਜਰਾਜ। ਜੌਹਰੀ ਲੋਕ ਨੌਂ ਅਮੋਲਕ ਪੱਥਰਾਂ ਨੂੰ -ਰਤਨ- ਨਾਮ ਹੇਠ ਗਿਣਦੇ ਹਨ- ਹੀਰਾ , ਪੰਨਾਂ , ਲਾਲ (ਮਾਣਿਕ), ਨੀਲਮ, ਪੁਖਰਾਜ, ਲਸਨੀਆਂ, ਗੋਮੇਦ, ਗੁਲੀ (ਪ੍ਰਵਾਲਾ), ਮੋਤੀ , ਇਸਤੋਂ ਘਟੀਆ ੮੪ ਹੋਰ ਹਨ, ਉਨ੍ਹਾਂ ਨੂੰ ਸੰਗ (ਪੱਥਰ) ਆਖਦੇ ਹਨ।

     ਪਦ ਰਤਨ ਦਾ ਕਈ ਵੇਰ ਅਰਥ ਕੇਵਲ-ਮਾਣਿਕ ਯਾ ਲਾਲ-ਹੁੰਦਾ ਹੈ।

 


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.