ਰਤੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰਤੁ (ਸੰ.। ਸੰਸਕ੍ਰਿਤ ਰਕ੍ਤ=੧. ਲਾਲ , ੨. ਲਹੂ , ੩. ਪਿਆਰ ਵਾਲਾ, ਆਦਿ। ਪ੍ਰਾਕ੍ਰਿਤ ਰਤ੍ਤ। ਲ. ਪੰਜਾਬੀ ਰੱਤ) ੧. ਲਹੂ। ਯਥਾ-‘ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ’। ਤਥਾ-‘ਜੇ ਰਤੁ ਲਗੈ ਕਪੜੈ’।
੨. ਲਾਲ। ਦੇਖੋ , ‘ਰਤਾ ’
੩. (ਸੰਸਕ੍ਰਿਤ ਰਤ ਧਾਤੂ ਰਮੑ=ਕ੍ਰੀੜਾਯਾਂ ਤੋਂ। ਪੁ. ਪੰਜਾਬੀ ਰਤਨਾ) ਰੱਤਾ ਹੋਇਆ, ਲੱਗਾ ਹੋਇਆ, ਰਚਿਆ ਹੋਇਆ। ਯਥਾ-‘ਕੋਈ ਹੋਆ ਕ੍ਰਮ ਰਤੁ’।
੪. ਪ੍ਰੇਮੀ ਹੋਇਆ। ਯਥਾ-‘ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ’। ਉਹੀ ਰਾਜਾ ਹੈ (ਸਰੂਪ ਰੂਪੀ) ਤਖਤ ਤੇ ਟਿਕਦਾ ਹੈ, ਗੁਣਵਾਨ ਹੈ ਤੇ ਪੰਜਾਂ (ਕਾਮ ਕ੍ਰੋਧ ਆਦਿ ਦੇ) ਭੈ ਵਿਚ ਪ੍ਰੀਤੀ ਕਰਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First