ਰਾਜ ਦੀ ਸੁਰੱਖਿਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Security of state_ਰਾਜ ਦੀ ਸੁਰੱਖਿਆ: ਰਾਜ ਦੀ ਸੁਰੱਖਿਆ ਨੂੰ ਬੈਰੂਨੀ ਹਮਲੇ ਜਾਂ ਬਗ਼ਾਵਤ ਜਾਂ ਅੰਦਰੂਨੀ ਵਿਦ੍ਰੋਹ (insurrection) ਤੋਂ ਖ਼ਤਰਾ ਪੈਦਾ ਹੁੰਦਾ ਹੈ ਨ ਕਿ ਕੇਵਲ ਲੋਕ ਬੇਚੈਨੀ/ ਬਦਅਮਨੀ (public disorder) ਤੋਂ.....ਜਦ ਤਕ ਲੋਕ ਬਦਅਮਨੀ ਪਿਛੇ  ਸੰਵਿਧਾਨ ਦੁਆਰਾ ਚਿਤਵੇ ਢੰਗ ਤੋਂ ਬਿਨਾਂ ਹੋਰ ਢੰਗ ਨਾਲ ਸਰਕਾਰ ਨੂੰ ਬਦਲਣ ਦੁਆਰਾ ਸੰਵਿਧਾਨ ਦੀਆਂ ਧੱਜੀਆਂ ਉਡਾਉਣਾ ਨ ਹੋਵੇ, ਤਦ ਤਕ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜ ਦੀ ਸੁਰੱਖਿਆ ਨੂੰ ਖ਼ਤਰਾ  ਪੈਦਾ ਹੋ ਗਿਆ ਹੈ।

       ਸੰਵਿਧਾਨ ਦੇ ਅਨੁਛੇਦ352 ਵਿਚ ਕਿਹਾ ਗਿਆ ਹੈ ਕਿ ਰਾਜ ਦੀ ਸੁਰੱਖਿਆ ਨੂੰ ਕੇਵਲ ਬੈਰੂਨੀ ਹਮਲੇ ਦੁਆਰਾ ਹੀ ਨਹੀਂ ਸਗੋਂ ਅੰਦਰੂਨੀ ਗੜਬੜ ਦੁਆਰਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ, ਪਰ ਅੰਦਰੂਨੀ ਗੜ ਦਾ ਅਰਥ ਹੈ ਬਗ਼ਾਵਤ ਜਾਂ ਵਿਦ੍ਰੋਹ ਨ ਕਿ ਲੋਕ ਅਮਨ ਚੈਨ ਦੀ ਸਾਧਾਰਨ ਉਲੰਘਣਾ ਜਾਂ ਸਾਧਾਰਨ ਭੰਗ , ਹਿੰਸਕ ਜੁਰਮ ਕਰਨ ਜਾਂ ਉਜਿਹੇ ਜੁਰਮਾਂ ਲਈ ਉਤੇਜਤ ਕਰਨਾ, ਜਿਵੇਂ ਕਿ ਕਤਲ , ਰਾਜ ਦੀ ਸੁਰੱਖਿਆ ਨੂੰ ਢਾਹ ਲਾ ਸਕਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.