ਰਾਜ ਮਹਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਜ ਮਹਲ (ਨਗਰ): ਬਿਹਾਰ ਪ੍ਰਾਂਤ ਦੇ ਸੰਥਾਲ (ਸੰਥਲ) ਪਰਗਨਾ ਵਿਚ ਗੰਗਾ ਨਦੀ ਦੇ ਸੱਜੇ ਕੰਢੇ ਉਤੇ ਸਥਿਤ ਇਕ ਪੁਰਾਣਾ ਨਗਰ ਜਿਥੇ ਸੰਨ 1666 ਈ. ਵਿਚ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤ੍ਰਾ ਵੇਲੇ ਪਧਾਰੇ ਸਨ। ਇਸ ਨਗਰ ਵਿਚ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ ਚਰਣ ਪਾਏ ਸਨ ਅਤੇ ਉਦਾਸੀ ਸਿੱਖਾਂ ਨੇ ਇਥੇ ਨਾਨਕਪੰਥੀ ਸੰਗਤ ਸਥਾਪਿਤ ਕੀਤੀ ਸੀ। ਭਾਈ ਭਾਨੂੰ ਨਾਂ ਦਾ ਗੁਰੂ ਹਰਿਗੋਬਿੰਦ ਜੀ ਦਾ ਇਕ ਸਿਦਕੀ ਸੇਵਕ ਇਸੇ ਨਗਰ ਦਾ ਨਿਵਾਸੀ ਸੀ। ਸਿੱਖਾਂ ਦੀ ਉਥੇ ਕੋਈ ਵਸੋਂਹੋਣ ਕਾਰਣ ਕਿਸੇ ਤਰ੍ਹਾਂ ਦੇ ਗੁਰੂ-ਧਾਮ ਦੀ ਉਸਾਰੀ ਨਹੀਂ ਹੋ ਸਕੀ। ਹਾਂ, ਪੁਰਾਣੀ ਚਲੀਰਹੀ ਸੰਗਤ ਮੌਜੂਦ ਹੈ। ਪਰ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ ਇਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਹਟਾ ਦਿੱਤੀ ਗਈ ਹੈ। ਹੁਣ ਇਹ ਸਥਾਨ ਉਦਾਸੀਆਂ ਦਾ ਇਕ ਡੇਰਾ ਜਿਹਾ ਹੀ ਲਗਦਾ ਹੈ ਜਿਸ ਵਿਚ ਕਿਸੇ ਪ੍ਰਕਾਰ ਦੀ ਸਿੱਖ ਧਰਮ-ਮਰਯਾਦਾ ਦਾ ਪਾਲਨ ਨਹੀਂ ਹੁੰਦਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.