ਰਾੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾੜਾ 1 [ਨਾਂਪੁ] (ਪੁਆ) ਮੀਂਹ ਉਪਰੰਤ ਬੱਦਲਾਂ ਦੇ ਦੂਰ ਹੋਣ ਦਾ ਭਾਵ 2 [ਨਾਂਪੁ] ਦਵਾਈ ਦੇ ਕੰਮ ਆਉਣ ਵਾਲ਼ਾ ਇੱਕ ਪਹਾੜੀ ਰੁੱਖ ਦਾ ਫਲ਼, ਮੈਨਫਲ਼ 3 [ਨਾਂਪੁ] ਭੁੰਨਿਆ ਹੋਇਆ ਮਾਸ; ਰਾੜ੍ਹਨ ਦੀ ਕਿਰਿਆ ਜਾਂ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾੜਾ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਦੋਰਾਹਾ ਨਗਰ ਤੋਂ 16 ਕਿ.ਮੀ. ਪੱਛਮ ਵਲ ਸਥਿਤ ਇਕ ਪਿੰਡ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਾਰਕ ਹੈ। ਕਹਿੰਦੇ ਹਨ ਜਦੋਂ ਸੰਨ 1631 ਈ. ਵਿਚ ਗੁਰੂ ਜੀ ਘੁੜਾਣੀ ਪਿੰਡ ਵਿਚ ਠਹਿਰੇ ਹੋਏ ਸਨ ਤਾਂ ਕਈ ਵਾਰ ਸ਼ਿਕਾਰ ਖੇਡਦਿਆਂ ਇਥੇ ਇਕ ਬੋਹੜ ਦੇ ਬ੍ਰਿਛ ਹੇਠਾਂ ਬਿਸਰਾਮ ਕਰਨ ਲਈਜਾਂਦੇ ਸਨ। ਇਸ ਥਾਂ’ਤੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਮੰਜੀ ਸਾਹਿਬ ਬਣਿਆ ਹੋਇਆ ਸੀ , ਪਰ ਪਟਿਆਲਾ-ਪਤਿ ਮਹਾਰਾਜਾ ਭੂਪਿੰਦਰ ਸਿੰਘ ਦੀ ਵਿਧਵਾ ਮਹਾਰਾਣੀ ਜਸਵੰਤ ਕੌਰ ਨੇ ਸੰਨ 1941 ਈ. ਵਿਚ ਇਥੇ ‘ਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਬਣਵਾਇਆ ਅਤੇ ਗੁਜ਼ਾਰੇ ਲਈ ਜ਼ਮੀਨ ਵੀ ਨਾਲ ਲਗਵਾਈ। ਇਸ ਦੀ ਸਾਂਭ- ਸੰਭਾਲ ਭਾਵੇਂ ਸਥਾਨਕ ਸੰਗਤ ਕਰਦੀ ਹੈ, ਪਰ ਮਹਾਰਾਣੀ ਅਤੇ ਉਸ ਦਾ ਪੇਕਾ ਪਰਿਵਾਰ ਮਾਇਕ ਸਹਾਇਤਾ ਕਰਦਾ ਰਹਿੰਦਾ ਹੈ। ਇਥੇ ਹੋਲੇ-ਮਹੱਲੇ ਉਤੇ ਸਾਲਾਨਾ ਮੇਲਾ ਲਗਦਾ ਹੈ। ਇਥੇ ਸੰਤ ਈਸ਼ਰ ਸਿੰਘ ਦਾ ਵੀ ਡੇਰਾ ਹੈ ਜਿਸ ਨੇ ਸਿੱਖ ਧਰਮ ਦੇ ਪ੍ਰਚਾਰ ਵਿਚ ਬਹੁਤ ਰੁਚੀ ਲਈ ਅਤੇ ਕੀਰਤਨ ਦੀਆਂ ਚੌਕੀਆਂ ਨਾਲ ਸੰਗਤ ਨੂੰ ਗੁਰੂ-ਘਰ ਨਾਲ ਜੋੜਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਾੜਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾੜਾ : ਇਹ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਵਿਚ ਦੋਰਾਹੇ ਤੋਂ 15 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦੀ ਪ੍ਰਸਿੱਧਤਾ, ਇਥੇ ਸਥਿਤ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਦੁਆਰੇ ਕਰ ਕੇ ਹੈ ਜਿਥੇ ਆਪ ਨੇ ਸੰਗਤਾਂ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ ਸੀ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-51-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: 1037; ਤ. ਗਾ. ਗੁ. -82 : ਡਿ. ਸੈਂ. ਹੈਂ. ਬੂ. – ਲੁਧਿਆਣਾ 1981

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.