ਰਿਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਿਣ (ਨਾਂ,ਪੁ) ਅਹਿਸਾਨ; ਕਰਜ਼ਾ; ਉਪਕਾਰ ਜਾਂ ਨੇਕੀ ਦੀ ਦੇਣਦਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰਿਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਿਣ [ਨਾਂਪੁ] ਉਧਾਰ ਲਈ ਰਕਮ, ਕਰਜ਼ਾ, ਦੇਣਦਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਿਣ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Debt_ਰਿਣ: ਕੋਰਪਸ ਜਿਉਰਿਸ ਸੈਕੰਡਮ, ਜਿਲਦ 26 ਪੰਨਾ 5 ਅਤੇ 6 ਅਨੁਸਾਰ ਰਿਣ ਦਾ ਮਤਲਬ ਵਰਤਮਾਨ ਵਿਚ ਜਾਂ ਭਵਿਖ ਵਿਚ ਧਨ ਵਸੂਲ ਕਰਨ ਦਾ ਹੱਕ ਹੈ। ਇਸ ਦੀ ਰਕਮ ਸੁਨਿਸਚਿਤ ਹੋਣੀ ਚਾਹੀਦੀ ਹੈ ਅਤੇ ਕਿਸੇ ਅਚਾਨਕਤਾ ਤੇ ਨਿਰਭਰ ਨਹੀਂ ਹੋਣੀ ਚਾਹੀਦੀ ਹੈ। ਇਸ ਵਿਚ ਬੁਨਿਆਦੀ ਚੀਜ਼ ਧਨ ਜਾਂ ਉਸ ਧਨ ਦੇ ਤੁਲ ਕੋਈ ਚੀਜ਼ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਹ ਅਧਿਕਾਰ ਵਰਤਮਾਨ ਵੀ ਹੋ ਸਕਦਾ ਹੈ ਅਤੇ ਭਵਿੱਖਤ ਵੀ।
ਰਿਣ ਇਕ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਆਮ ਬੋਲ ਚਾਲ ਵਿਚ ਇਸ ਦਾ ਭਾਵ ਕਿਸੇ ਵੀ ਕਿਸਮ ਦੀ ਇਖ਼ਲਾਕੀ ਜਾਂ ਵਿਤੀ ਅਹਿਸਾਨ ਥੱਲੇ ਹੋਣ ਦਾ ਵੀ ਲਿਆ ਜਾ ਸਕਦਾ ਹੈ, ਭਾਵੇਂ ਉਹ ਕਾਨੂੰਨੀ ਤੌਰ ਤੇ ਨਾਫ਼ਜ਼ ਕਰਨਯੋਗ ਹੋਵੇ ਜਾਂ ਨ। ਪਰ ਸਾਧਾਰਨ ਕਾਨੂੰਨੀ ਸ਼ਬਦਾਵਲੀ ਵਿਚ ਇਸ ਦਾ ਅਰਥ ਧਨ ਦੀ ਰਕਮ ਤੋਂ ਹੁੰਦਾ ਹੈ ਜੋ ਤਤਸਮੇਂ ਜਾਂ ਭਵਿੱਖ ਵਿਚ ਕਿਸੇ ਸਮੇਂ ਅਦਾਇਗੀ ਯੋਗ ਹੋਵੇਗੀ।
ਬ੍ਰਿਹਸਪਤੀ ਅਨੁਸਾਰ ਹਿੰਦੂ ਕਾਨੂੰਨ ਅਧੀਨ ਰਿਣ ਕੇਵਲ ਇਕ ਬਾਨ੍ਹ ਹੀ ਨਹੀਂ ਸਗੋਂ ਇਕ ਪਾਪ ਹੈ, ਜਿਸ ਦੇ ਸਿੱਟੇ ਰਿਣੀ ਨੂੰ ਅਗਲੇ ਸੰਸਾਰ ਵਿਚ ਵੀ ਭੁਗਤਣੇ ਪੈਂਦੇ ਹਨ। ਜੇ ਰਿਣ ਅਣਅਦਾ ਰਹਿ ਜਾਵੇ ਤਾਂ ਰਿਣੀ ਅਗਲੇ ਜਨਮ ਵਿਚ ਰਿਣਦਾਤਾ ਦੇ ਘਰ ਦਾਸ , ਨੌਕਰ, ਇਸਤਰੀ ਜਾਂ ਇਥੋਂ ਤਕ ਕਿ ਚੌਪਾਏ ਦੇ ਤੌਰ ਤੇ ਜਨਮ ਲੈਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First