ਰਿਣ ਪੱਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Debenture_ਰਿਣ ਪੱਤਰ: ਵਪਾਰਕ ਕੰਪਨੀਆਂ ਅਤੇ ਕਾਰਪੋਰੇਸ਼ਨਾਂ ਵਲੋਂ ਉਧਾਰ ਲੈਣ ਲਈ ਜਾਰੀ ਕੀਤੇ ਜਾਂਦੇ ਸਰਟੀਫ਼ਿਕੇਟ। ਡਿਬੈਂਚਰ ਸ਼ੇਅਰ ਨਹੀਂ ਹੁੰਦੇ ਪਰ ਪੂੰਜੀ ਇਕੱਤਰ ਕਰਨ ਲਈ ਕੰਪਨੀਆਂ ਵਲੋਂ ਸ਼ੇਅਰਾਂ ਵਾਂਗ ਹੀ ਜਾਰੀ ਕੀਤੇ ਜਾਂਦ ਹਨ। ਇਨ੍ਹਾਂ ਉਤੇ ਨਿਸਚਿਤ ਦਰ ਨਾਲ ਵਿਆਜ ਦੀ ਅਦਾਇਗੀ ਕੀਤੀ ਜਾਂਦੀ ਹੈ। ਕੰਪਨੀ ਦੇ ਲਾਭ ਵਿਚੋਂ ਸਭ ਤੋਂ ਪਹਿਲਾਂ ਰਿਣਪੱਤਰਾਂ ਤੇ ਸੂਦ ਅਦਾ ਕੀਤਾ ਜਾਂਦਾ ਹੈ। ਰਿਣ ਪੱਤਰ ਇਸ ਗਲੋਂ ਸ਼ੇਅਰਾਂ ਨਾਲ ਮਿਲਦੇ ਜੁਲਦੇ ਹਨ ਕਿ ਇਨ੍ਹਾਂ ਨੂੰ ਸਟਾਕ ਅਤੇ ਸ਼ੇਅਰ ਬਾਜ਼ਾਰ ਵਿਚ ਵੇਚਿਆ ਜਾ ਸਕਦਾ ਹੈ। ਜੇ ਰਿਣ-ਪੱਤਰ ਜਾਰੀ ਕਰਨ ਪਿਛੋਂ ਕੰਪਨੀ ਦੀ ਸੰਪਤੀ ਆਦਿ ਰਹਿਨ ਰਖੀ ਗਈ ਹੋਵੇ ਤਾਂ ਰਿਣਪਤਰਾਂ ਨੂੰ ਬਾਜ਼ਮਾਨਤ ਕਿਹਾ ਜਾਂਦਾ ਹੈ। ਜੇ ਕੋਈ ਸੰਪਤੀ ਆਦਿ ਰਹਿਨ ਨਾ ਰਖੀ ਗਈ ਹੋਵੇ ਤਾਂ ਰਿਣਪਤਰਾਂ ਨੂੰ ਬਿਨਾਂ ਜ਼ਮਾਨਤ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇਕ ਕਿਸਮ ਦੇ ਰਿਣਪੱਤਰ ਉਹ ਹੁੰਦੇ ਹਨ ਜੋ ਕੁਝ ਸਮੇਂ ਬਾਦ, ਜੇ ਰਿਣਦਾਤਾ ਚਾਹੇ ਤਾਂ ਸ਼ੇਅਰਾਂ ਵਿਚ ਬਦਲੇ ਜਾ ਸਕਦੇ ਹਨ। ਇਸ ਕਿਸਮ ਦੇ ਰਿਣਪਤਰਾਂ ਨੂੰ ਬਦਲੀਯੋਗ ਰਿਣਪੱਤਰ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First