ਰੇਡੀਓ ਤਕਨਾਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Radio Technology

ਰੇਡੀਓ ਸੰਕੇਤਾਂ ਦਾ ਸੰਚਾਰ ਕਰਨ ਲਈ ਹੇਠਾਂ ਦਿੱਤੇ ਅਨੁਸਾਰ ਤਿੰਨ ਪ੍ਰਕਾਰ ਦੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ:

(i) ਜੀਐਸਐਮ (GSM) : ਗਲੋਬਲ ਸਿਸਟਮ ਫਾਰ ਮੋਬਾਈਲ (ਜੀਐਸਐਮ) ਦੁਨੀਆ ਭਰ ਦੇ ਮੋਬਾਈਲ ਫੋਨਾਂ ਵਿੱਚ ਵਰਤੀ ਜਾਣ ਵਾਲੀ ਮਹੱਤਵਪੂਰਨ ਰੇਡੀਓ ਤਕਨੀਕ ਹੈ। ਇਸ ਤਕਨੀਕ ਰਾਹੀਂ ਸੰਚਾਰਿਤ ਹੋ ਰਹੇ ਸੰਦੇਸ਼ਾਂ ਨੂੰ ਗੁਪਤ ਕੋਡਜ਼ ਦੀ ਮਦਦ ਨਾਲ ਸੰਖੇਪਿਤ ਕਰਕੇ ਸੰਚਾਰ ਕਰਵਾਇਆ ਜਾਂਦਾ ਹੈ।

(ii) ਸੀਡੀਐਮਏ (CDMA): ਕੋਡ ਡਵੀਜ਼ਨ ਮਲਟੀਪਲ ਐਕਸੈੱਸ (ਸੀਡੀਐਮਏ) ਇਕ ਆਧੁਨਿਕ ਤਕਨਾਲੋਜੀ ਹੈ। ਕਈ ਮੋਬਾਈਲ ਕੰਪਨੀਆਂ ਸੰਚਾਰ ਲਈ ਅਜਿਹੀ ਤਕਨੀਕ ਦੀ ਵਰਤੋਂ ਕਰ ਰਹੀਆਂ ਹਨ। ਰਿਲਾਇੰਸ ਆਦਿ ਕੰਪਨੀਆਂ ਆਪਣੀਆਂ ਮੋਬਾਈਲ ਸੁਵਿਧਾਵਾਂ ਇਸੇ ਤਕਨੀਕ ਨਾਲ ਮੁਹੱਈਆ ਕਰਵਾ ਰਹੀਆਂ ਹਨ। ਇਸ ਤਕਨੀਕ ਦਾ ਉਕਤ ਤਕਨੀਕ (ਜੀਐਸਐਮ) ਨਾਲੋਂ ਫ਼ਰਕ ਇਹ ਹੈ ਕਿ ਇਸ ਵਿੱਚ ਗੱਲ-ਬਾਤ ਸਮੇਂ ਸ਼ੋਰ ਨਹੀਂ ਪੈਦਾ ਹੁੰਦਾ। ਸਿਗਨਲ (ਸੰਕੇਤ) ਦੇ ਕੱਟੇ ਜਾਣ ਦਾ ਖ਼ਤਰਾ ਘੱਟ ਹੁੰਦਾ ਹੈ ਤੇ ਵਾਰਤਾਲਾਪ ਚੰਗੇ ਆਵਾਜ਼ ਮਿਆਰ ਵਿੱਚ ਹੋ ਸਕਦੀ ਹੈ।

(iii) ਟੀਡੀਐਮਏ (TDMA): ਟਾਈਮ ਡਵੀਜ਼ਨ ਮਲਟੀਪਲ ਐਕਸੈੱਸ (ਟੀਡੀਐਮਏ) ਤਕਨੀਕ ਦਾ ਇਸਤੇਮਾਲ ਵਪਾਰਿਕ ਕੰਮਾਂ ਵਾਲੇ ਵਿਅਕਤੀ ਕਰਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.