ਲੁਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Robbery_ਲੁਟ: ਸਭ ਪ੍ਰਕਾਰ ਦੀ ਲੁੱਟ ਵਿਚ ਜਾਂ ਤਾਂ ਚੋਰੀ ਹੁੰਦੀ ਹੈ ਜਾਂ ਜਬਰੀ-ਪ੍ਰਾਪਤੀ (Extortion) ਚੋਰੀ ‘‘ਲੁੱਟ’’ ਹੈ, ਜੇ ਉਸ ਚੋਰੀ ਕਰਨ ਦੇ ਮੰਤਵ ਨਾਲ ਜਾਂ ਉਸ ਚੋਰੀ ਦੇ ਕਰਨ ਵਿੱਚ ਜਾਂ ਉਸ ਚੋਰੀ ਦੁਆਰਾ ਹਾਸਲ ਕੀਤੀ ਸੰਪੱਤੀ ਨੂੰ ਲਿਜਾਣ ਦੀ ਕੋਸ਼ਿਸ਼ ਕਰਨ ਵਿਚ, ਅਪਰਾਧੀ ਉਸ ਉਦੇਸ਼ ਦੇ ਲਈ , ਸਵੈ-ਇੱਛਾ ਨਾਲ ਕਿਸੇ ਵਿਅਕਤੀ ਦੀ ਮੌਤ ਜਾਂ ਸੱਟ ਜਾਂ ਦੋਸ਼ਪੂਰਨ ਰੋਕ ਜਾਂ ਤਤਛਿਨ ਮੌਤ ਦਾ ਜਾਂ ਤਤਛਿਨ ਸੱਟ ਦਾ, ਜਾਂ ਤਤਛਿਨ ਦੋਸ਼ਪੂਰਨ ਰੋਕ ਦਾ ਡਰ ਕਾਰਤ ਕਰਦਾ ਹੈ, ਜਾਂ ਕਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ।

       ਜਬਰੀ-ਪ੍ਰਾਪਤੀ ‘‘ਲੁੱਟ’’ ਹੈ ਜੇ ਅਪਰਾਧੀ, ਉਹ ਜਬਰੀ-ਪ੍ਰਾਪਤੀ ਕਰਨ ਸਮੇਂ , ਡਰ ਵਿਚ ਪਾਏ ਗਏ ਵਿਅਕਤੀ ਕੋਲ ਹਾਜ਼ਰ ਹੈ, ਅਤੇ ਉਸ ਵਿਅਕਤੀ ਨੂੰ ਖ਼ੁਦ ਉਸ ਵਿਅਕਤੀ ਦੀ ਜਾਂ ਕਿਸੇ ਹੋਰ ਵਿਅਕਤੀ ਦੀ ਤਤਛਿਨ ਮੌਤ ਦਾ ਜਾਂ ਤਤਛਿਨ ਸੱਟ ਜਾਂ ਤਤਛਿਨ ਦੋਸ਼ਪੂਰਨ ਰੋਕ ਦੇ ਡਰ ਵਿੱਚ ਪਾਕੇ ਜਬਰੀ-ਪ੍ਰਾਪਤੀ ਕਰਦਾ ਹੈ ਅਤੇ ਇਸ ਤਰ੍ਹਾਂ ਡਰ ਵਿਚ ਪਾਕੇ ਇਸ ਤਰ੍ਹਾਂ ਡਰ ਵਿੱਚ ਪਾਏ ਗਏ ਵਿਅਕਤੀ ਨੂੰ ਜਬਰੀ-ਪ੍ਰਾਪਤ  ਕੀਤੀ ਗਈ ਚੀਜ਼ ਉਸ ਸਮੇਂ ਅਤੇ ਉਥੇ ਹੀ ਹਵਾਲੇ ਕਰਨ ਲਈ ਪ੍ਰੇਰਦਾ ਹੈ। ਅਪਰਾਧੀ ਹਾਜ਼ਰ ਸਮਝਿਆ ਜਾਂਦਾ ਹੈ ਜੇ ਉਹ ਉਸ ਦੂਜੇ ਵਿਅਕਤੀ ਨੂੰ ਤਤਛਿਨ ਮੌਤ ਦੇ, ਤਤਛਿਨ ਸੱਟ ਦੇ ਜਾਂ ਤਤਛਿਨ ਦੋਸ਼-ਪੂਰਨ ਰੋਕ ਵਿਚ ਪਾਉਣ ਲਈ ਕਾਫ਼ੀ ਨੇੜੇ ਹੋਵੇ।

       ਲੁੱਟ ਦੇ ਅਪਰਾਧ ਦਾ ਕਸੂਰਵਾਰ ਪਾਏ ਜਾਣ ਤੇ ਅਪਰਾਧੀ ਨੂੰ ਦਸ ਸਾਲ ਤਕ ਦੀ ਅਉਧ ਲਈ ਸਖ਼ਤ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਜੇ ਲੁੱਟ ਦਾ ਅਪਰਾਧ ਮਹਾ-ਮਾਰਗ ਤੇ ਅਤੇ ਸੂਰਜ ਛੁਪਣ ਅਤੇ ਸੂਰਜ ਚੜ੍ਹਨ ਦੇ ਵਿਚਕਾਰ ਕੀਤਾ ਗਿਆ ਹੋਵੇ ਤਾਂ ਕੈਦ ਦੀ ਸਜ਼ਾ ਚੌਦਾਂ ਸਾਲ ਤਕ ਦੀ ਹੋ ਸਕਦੀ ਹੈ।

       ਲੇਕਿਨ ਅਪਰਾਧ ਦੇ ਦੌਰਾਨ ਅਪਰਾਧ ਦੇ ਸ਼ਿਕਾਰ ਨੂੰ ਸੰਜੋਗਵਸ ਲਗੀ ਸਟ ਚੋਰੀ ਦੇ ਅਪਰਾਧ ਨੂੰ ਲੁਟ ਵਿਚ ਨਹੀਂ ਬਦਲਦੀ। ਇਸ ਤਰ੍ਹਾਂ ਜੇ ਸੱਟ ਆਪਣੇ ਆਪ ਨੂੰ ਫੜੇ ਜਾਣ ਤੋਂ ਬਚਾਉਣ ਦੇ ਯਤਨ ਵਿਚ ਲਗਦੀ ਹੈ ਤਾਂ ਵੀ ਚੋਰੀ ਦਾ ਅਪਰਾਧ ਲੁੱਟ ਵਿਚ ਨਹੀਂ ਬਦਲਦਾ। ਲੁਟ ਜਾਂ ਤਾਂ ਚੋਰੀ ਦਾ ਜਾਂ ਜਬਰੀ-ਪ੍ਰਾਪਤੀ ਦਾ ਤੀਬਰ ਰੂਪ ਹੈ। ਚੋਰੀ ਉਦੋਂ ਲੁਟ ਦਾ ਰੂਪ ਧਾਰਨ ਕਰ ਲੈਂਦੀ ਹੈ, ਜਦੋਂ-

       (i)     ਚੋਰੀ ਕਰਨ ਦੇ ਮੰਤਵ ਨਾਲ ਜਾਂ ਚੋਰੀ ਵਿਚ; ਜਾਂ

       (ii)    ਚੋਰੀ ਦੁਆਰਾ  ਹਾਸਲ ਕੀਤੇ ਮਾਲ ਨੂੰ ਲਿਜਾਣ ਵਿਚ; ਜਾਂ

       (iii)    ਉਸ ਮਾਲ ਨੂੰ ਲਿਜਾਣ ਦੀ ਕੋਸ਼ਿਸ਼ ਵਿਚ;

ਅਪਰਾਧੀ ਉਸ ਉਦੇਸ਼ ਦੇ ਲਈ ਸਵੈ-ਇੱਛਾ ਨਾਲ ਕਿਸੇ ਵਿਅਕਤੀ-

       (ੳ)   ਦੀ ਮੌਤ ਕਾਰਤ ਕਰਦਾ ਹੈ ਜਾਂ ਮੌਤ ਕਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ

       (ਅ)   ਨੂੰ ਸਟ ਕਾਰਤ ਕਰਦਾ ਹੈ ਜਾਂ ਸੱਟ ਕਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ

       (ੲ)    ਨੂੰ ਦੋਸ਼-ਪੂਰਨ ਰੋਕ ਕਾਰਤ ਕਰਦਾ ਹੈ ਦੋਸ਼-ਪੂਰਨ ਰੋਕ ਕਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ

       (ਸ)        ਤਤਛਿਨ ਮੌਤ ਜਾਂ ਸਟ ਦਾ ਜਾਂ ਦੋਸ਼-ਪੂਰਨ ਰੋਕ ਦਾ ਡਰ ਕਾਰਤ ਕਰਦਾ ਹੈ। ਤਾਂ ਚੋਰੀ ਦਾ ਅਪਰਾਧ ਲੁਟ ਦਾ ਅਪਰਾਧ ਬਣ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਲੁਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੁਟ (ਕ੍ਰਿ.। ਸੰਸਕ੍ਰਿਤ ਲੁਟੑ=ਚਮਕਣਾ, ਰੋਕਣਾ , ਪੀੜ ਝੱਲਣੀ, ਲੁੱਛਣਾ, ਚੋਰੀ ਕਰਨੀ ਆਦਿ। ਪੰਜਾਬੀ ਲੁੱਟਣਾ। ਹਿੰਦੀ ਲੂਟਨਾ) ੧. ਜੋਰ ਨਾਲ ਪਰਾਇਆ ਮਾਲ ਖੋਹਣਾ।

੨. (ਸੰ.) ਜੋਰ ਨਾਲ ਖੁਹਿਆ ਮਾਲ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.