ਲੋਹਾਰੀਪਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੋਹਾਰੀਪਾ: ਇਕ ਨਾਮੀ ਸਿੱਧ ਜਿਸ ਦਾ ਉੱਲੇਖ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਸੰਕਲਿਤ ‘ਸਿਧ-ਗੋਸਟਿ’ ਵਿਚ ਹੋਇਆ ਹੈ। ਰਵਾਇਤ ਅਨੁਸਾਰ ‘ਸਿਧ-ਗੋਸਟਿ’ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅੰਤਿਮ ਪੜਾ ਵਿਚ ਅਚਲ-ਵਟਾਲੇ ਵਾਲੇ ਸਥਾਨ ਉਤੇ ਹੋਈ ਸੀ। ਇਸ ਗੋਸਟਿ ਵੇਲੇ ਜੋ ਸਿੱਧ ਮੌਜੂਦ ਸਨ , ਉਨ੍ਹਾਂ ਦਾ ਮੁਖੀਆ ਲੋਹਾਰੀਪਾ ਦਸਿਆ ਜਾਂਦਾ ਹੈ। ਇਸ ਲਈ ਗੁਰੂ ਜੀ ਨੇ ਇਸ ਬਣੀ ਵਿਚ ਸਿੱਧਾਂ ਦਾ ਪੱਖ ਲੋਹਾਰੀਪਾ ਦੁਆਰਾ ਪੇਸ਼ ਕੀਤਾ ਹੈ—ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ (ਗੁ.ਗ੍ਰੰ.939)।

ਦੂਜੀ ਰਵਾਇਤ ਅਨੁਸਾਰ ਉਦਾਸੀਆਂ ਵਿਚ ਅਨੇਕ ਸਥਾਨਾਂ ਉਤੇ ਗੁਰੂ ਜੀ ਦੇ ਜੋ ਸੰਵਾਦ ਯੋਗੀਆਂ ਨਾਲ ਹੋਏ ਸਨ, ਉਨ੍ਹਾਂ ਦੇ ਆਧਾਰ’ਤੇ ਹੀ ਗੁਰੂ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਅਤੇ ਇਸ ਵਿਚ ਲੋਹਾਰੀਪਾ ਰਾਹੀਂ ਸਿੱਧਾਂ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਕਿਉਂਕਿ ਇਹ ਇਕ ਪ੍ਰਮੁਖ ਸਿੱਧ ਰਹਿ ਚੁਕਿਆ ਸੀ। ਚੌਰਾਸੀ ਸਿੱਧਾਂ ਵਿਚ ਇਹ ਗੋਰਖਨਾਥ ਦੇ ਚੇਲੇ ਵਜੋਂ ਸ਼ਾਮਲ ਹੈ। ਇਸ ਦਾ ਨਾਂ ‘ਲੁਇਪਾ’ ਕਰਕੇ ਲਿਖਿਆ ਹੈ।

ਚੌਰਾਸੀ ਸਿੱਧਾਂ ਦੇ ਨਾਂਵਾਂ ਦੀਆਂ ਸੂਚੀਆਂ ਵਿਚ ਨਾਂ ਅਤੇ ਕ੍ਰਮ ਦੀ ਸਮਾਨਤਾ ਨ ਹੋਣ ਕਾਰਣ ਇਹ ਸਪੱਸ਼ਟ ਨਹੀਂ ਹੁੰਦਾ ਕਿ ਇਹ ਕਿਹੜਾ ਅਤੇ ਕਦੋਂ ਹੋਇਆ ਸਿੱਧ ਹੈ ?


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਲੋਹਾਰੀਪਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੋਹਾਰੀਪਾ (ਸੰ.। ਹਿੰਦੀ) ਇਕ ਜੋਗੀ ਦਾ ਨਾਮ ਹੈ। ਯਥਾ-‘ਗੋਰਖ ਪੂਤੁ ਲੋਹਾਰੀਪਾ ਬੋਲੈ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.