ਵਕਫ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਕਫ਼ [ਨਾਂਪੁ] ਲੋਕ-ਭਲਾਈ ਲਈ ਰਾਖਵੀਂ ਜਾਇਦਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਕਫ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wakf_ਵਕਫ਼: ‘ਦ ਵਕਫ਼ ਐਕਟ, 1995 ਦੀ ਧਾਰਾ 3 (ਆਰ) ਵਿਚ ਵਕਫ਼ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-
ਵਕਫ਼ ਦਾ ਮਤਲਬ ਹੈ ਮੁਸਲਿਮ ਕਾਨੂੰਨ ਦੁਆਰਾ ਨੇਕ , ਧਾਰਮਕ ਜਾਂ ਖ਼ੈਰਾਤੀ ਮੰਨੇ ਜਾਂਦੇ ਕਿਸੇ ਪ੍ਰਯੋਜਨ ਲਈ , ਇਸਲਾਮ ਨੂੰ ਮੰਨਣ ਵਾਲੇ ਕਿਸੇ ਵਿਅਕਤੀ ਦੁਆਰਾ ਕਿਸੇ ਚੁੱਕਵੀਂ ਜਾਂ ਅਚੁੱਕਵੀਂ ਸੰਪਤੀ ਦਾ ਸਥਾਈ ਅਰਪਣ ਅਤੇ ਇਸ ਵਿਚ ਸ਼ਾਮਲ ਹੈ -
(1) ਵਰਤੋਂ ਦੁਆਰਾ ਵਕਫ਼, ਲੇਕਿਨ ਅਜਿਹਾ ਵਕਫ਼ ਵਰਤੋਂ ਕੀਤੇ ਜਾਣ ਤੋਂ ਕੇਵਲ ਹਟ ਜਾਣ ਕਾਰਨ ਵਕਫ਼ ਹੋਣੋ ਹਟ ਨਹੀਂ ਜਾਵੇਗਾ, ਬਿਲਾ-ਲਿਹਾਜ਼ ਵਰਤੋਂ ਨ ਕਰਨ ਦੀ ਮੁੱਦਤ ਦੇ;
(2) ਮੁਸਲਿਮ ਕਾਨੂੰਨ ਦੁਆਰਾ ਕਿਸੇ ਨੇਕ, ਧਾਰਮਕ ਜਾਂ ਖ਼ੈਰਾਤੀ ਮੰਨੇ ਜਾਂਦੇ ਕਿਸੇ ਪ੍ਰਯੋਜਨ ਲਈ ਗ੍ਰਾਂਟਾਂ, ਜਿਸ ਵਿਚ ਮਸ਼ਰੂਤ-ਉਲ-ਖ਼ਿਦਮਤ ਗ੍ਰਾਂਟਾਂ ਸ਼ਾਮਲ ਹਨ; ਅਤੇ
(3) ਵਕਫ਼-ਅਲ-ਔਲਾਦ, ਉਸ ਹੱਦ ਤਕ ਜਿਸ ਤਕ ਸੰਪਤੀ ਕਿਸੇ ਅਜਿਹੇ ਪ੍ਰਯੋਜਨ ਲਈ ਅਰਪਣ ਕੀਤੀ ਜਾਂਦੀ ਹੈ ਜੋ ਮੁਸਲਿਮ ਕਾਨੂੰਨ ਦੁਆਰਾ ਨੇਕ, ਧਾਰਮਕ ਅਤੇ ਖ਼ੈਰਾਤੀ ਮੰਨਿਆ ਜਾਂਦਾ ਹੈ। ਸਲਾਹ ਬਨਾਮ ਹੁਸੈਨ (ਏ ਆਈ ਆਰ ਹੈਦਰਾਬਾਦ 229) ਵਿਚ ਵਕਫ਼-ਅਲ ਔਲਾਦ ਦੀ ਵਿਆਖਿਆ ਕਰਦਿਆਂ ਦਸਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਵਕਫ਼ ਵਿਚ ਵਕਫ਼ ਕੀਤੀ ਸੰਪਤੀ ਪਰਿਵਾਰ ਦੇ ਮੈਂਬਰਾਂ ਦੇ ਫ਼ਾਇਦੇ ਨਾਲ ਇਸ ਤਰ੍ਹਾਂ ਜੋੜੀ ਜਾਂਦੀ ਹੈ ਕਿ ਅੰਤ ਵਿਚ ਉਹ ਗਰੀਬਾਂ ਦੇ ਫ਼ਾਇਦੇ ਲਈ ਵਰਤੀ ਜਾਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First