ਵਰਡ ਪ੍ਰੋਸੈਸਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Processor

ਵਰਡ ਪ੍ਰੋਸੈਸਰ ਇਕ ਪ੍ਰੋਗਰਾਮ ਹੁੰਦਾ ਹੈ। ਇਸ ਵਿੱਚ ਚਿੱਠੀ-ਪੱਤਰ ਆਦਿ ਟਾਈਪ ਕਰਨਾ ਬਹੁਤ ਅਸਾਨ ਹੁੰਦਾ ਹੈ। ਵਰਡ ਪ੍ਰੋਸੈਸਰ ਪ੍ਰੋਗਰਾਮਾਂ ਦੀ ਵਰਤੋਂ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਵਰਡ ਪ੍ਰੋਸੈਸਰ ਵਿੱਚ ਟਾਈਪ ਕੀਤਾ ਹੋਇਆ ਡਾਕੂਮੈਂਟ ਪਹਿਲਾਂ ਮੌਨੀਟਰ ਦੀ ਸਕਰੀਨ ਉੱਤੇ ਨਜ਼ਰ ਆਉਂਦਾ ਹੈ। ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਅਸੀਂ ਇਸ ਨੂੰ ਮੌਨੀਟਰ ਦੀ ਸਕਰੀਨ ਉੱਤੇ ਪੜ੍ਹ ਸਕਦੇ ਹਾਂ, ਗ਼ਲਤੀਆਂ ਠੀਕ ਕਰ ਸਕਦੇ ਹਾਂ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਸਜਾ ਕੇ ਆਕਰਸ਼ਿਤ ਬਣਾ ਸਕਦੇ ਹਾਂ। ਇਸ ਪ੍ਰਕਾਰ ਤਿਆਰ ਕੀਤੇ ਡਾਕੂਮੈਂਟ ਨੂੰ ਭਵਿੱਖ ਵਿੱਚ ਵਰਤਣ ਲਈ ਸੇਵ (Save) ਵੀ ਕੀਤਾ ਜਾ ਸਕਦਾ ਹੈ। ਐਮਐਸ ਵਰਡ , ਵਰਡ ਪੈਡ , ਵਰਡ ਪ੍ਰੋਫੈਕਟ, ਪੇਜ਼ ਮੇਕਰ , ਕੁਆਰਕ ਐਕਸ-ਪ੍ਰੈੱਸ ਆਦਿ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀਆਂ ਮਹੱਤਵਪੂਰਨ ਉਦਾਹਰਣਾਂ ਹਨ। ਵਰਡ ਪ੍ਰੋਸੈਸਰਾਂ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਾਰਨ ਇਹ ਬਹੁਤ ਜ਼ਿਆਦਾ ਲੋਕਪ੍ਰਿਆ ਹੋ ਗਏ ਹਨ। ਆਓ ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੀਏ :

ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ (Charactristics)

ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

1. ਇਸ ਵਿੱਚ ਡਾਕੂਮੈਂਟ ਟਾਈਪ ਕੀਤਾ ਜਾ ਸਕਦਾ ਹੈ।

2. ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਮੌਨੀਟਰ ਦੀ ਸਕਰੀਨ ਉੱਤੇ ਪੜ੍ਹਿਆ ਜਾ ਸਕਦਾ ਹੈ ਅਤੇ ਠੀਕ ਵੀ ਕੀਤਾ ਜਾ ਸਕਦਾ ਹੈ।

3. ਇਕ ਵਾਰ ਟਾਈਪ ਕੀਤੇ ਗਏ ਡਾਕੂਮੈਂਟ ਦੀਆਂ ਇੱਕ ਤੋਂ ਵੱਧ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਸਕਦੀਆਂ ਹਨ।

4. ਡਾਕੂਮੈਂਟ ਨੂੰ ਭਵਿੱਖ ਵਿੱਚ ਵਰਤਣ ਲਈ ਸੇਵ ਕੀਤਾ ਜਾ ਸਕਦਾ ਹੈ।

5. ਡਾਕੂਮੈਂਟ ਦੀ ਐਡਿਟਿੰਗ ਅਤੇ ਫਾਰਮੈਟਿੰਗ ਕੀਤੀ ਜਾ ਸਕਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਰਡ ਪ੍ਰੋਸੈਸਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Processor

ਇਹ ਇਕ ਅਜਿਹਾ ਐਪਲੀਕੇਸ਼ਨ ਪ੍ਰੋਗਰਾਮ ਹੈ ਜੋ ਟੈਕਸਟ ਦਸਤਾਵੇਜਾਂ ਦਾ ਪ੍ਰਬੰਧ ਕਰਦਾ ਹੈ। ਇਕ ਚੰਗੇ ਮਿਆਰ ਵਾਲੇ ਵਰਡ ਪ੍ਰੋਸੈਸਰ ਵਿੱਚ ਅੰਕੜੇ/ਪਾਠ ਆਦਿ ਨੂੰ ਦਾਖ਼ਲ ਕਰਨ, ਸੰਪਾਦਨਾ ਕਰਨ, ਸਜਾਉਣ (ਫਾਰਮੈਟ ਕਰਨ), ਥਾਂ-ਬਦਲੀ ਕਰਨ ਅਤੇ ਮਿਟਾਉਣ ਆਦਿ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਮਾਈਕਰੋਸਾਫਟ ਵਰਡ , ਪੇਜ ਮੇਕਰ ਆਦਿ ਵਰਡ ਪ੍ਰੋਸੈਸਰਾਂ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.