ਵਰਡ ਪ੍ਰੋਸੈਸਿੰਗ ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Processing Software

ਇਹ ਸਾਫਟਵੇਅਰ ਸਕੂਲਾਂ, ਘਰਾਂ , ਦਫ਼ਤਰਾਂ ਆਦਿ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਇਸ ਵਿੱਚ ਚਿੱਠੀਆਂ, ਅਖ਼ਬਾਰਾਂ, ਪੁਸਤਕਾਂ ਆਦਿ ਨੂੰ ਟਾਈਪ ਕੀਤਾ ਜਾ ਸਕਦਾ ਹੈ। ਇਸ ਸਾਫਟਵੇਅਰ ਵਿੱਚ ਕਿਸੇ ਵੀ ਟਾਈਪ ਕੀਤੇ ਪਾਠ ਨੂੰ ਆਪਣੀ ਮਰਜੀ ਅਨੁਸਾਰ ਸੋਧਣ ਦੀ ਸੁਵਿਧਾ ਹੁੰਦੀ ਹੈ। ਤਿਆਰ ਕੀਤੀ ਪਾਠ ਸਮੱਗਰੀ (Text) ਨੂੰ ਅਲੱਗ-ਅਲੱਗ ਤਰੀਕਿਆਂ ਰਾਹੀਂ ਸਜਾ ਕੇ ਆਕਰਸ਼ਿਤ ਬਣਾਇਆ ਜਾ ਸਕਦਾ ਹੈ। ਮਾਇਕ੍ਰੋਸਾਫਟ ਵਰਡ (MS-Word), ਪੇਜ ਮੇਕਰ ਆਦਿ ਵਰਡ ਪ੍ਰੋਸੈਸਿੰਗ ਸਾਫਟਵੇਅਰਾਂ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.