ਵਾਇਲਡ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wildcards

ਕਈ ਵਾਰ ਇਕੋ ਵਰਗੇ ਨਾਂਵਾਂ ਵਾਲੀਆਂ ਫਾਈਲਾਂ ਉੱਪਰ ਕੋਈ ਸਾਂਝਾ ਕੰਮ ਕਰਨਾ ਪੈਂਦਾ ਹੈ। ਇਸ ਹਾਲਤ ਵਿੱਚ ਇੱਕ-ਇੱਕ ਫਾਈਲ ਨੂੰ ਵੱਖਰੀ-ਵੱਖਰੀ ਕਮਾਂਡ ਦੇਣ ਦੀ ਬਜਾਏ ਵਾਇਲਡ ਕਾਰਡ ਅੱਖਰਾਂ (ਸਾਂਝੀ ਕਮਾਂਡ) ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ ਦੋ ਚਿੰਨ੍ਹਾਂ ‘*’ (ਅਸਟਰਈਸਕ) ਅਤੇ ‘?’ (ਪ੍ਰਸ਼ਨ ਚਿੰਨ੍ਹ) ਦੀ ਵਰਤੋਂ ਕੀਤੀ ਜਾਂਦੀ ਹੈ।

ਉਪਰ ਦਿਖਾਈਆਂ ਫਾਈਲਾਂ ਵਿੱਚੋਂ ਹਰੇਕ ਦੇ ਨਾਮ ਦੇ ਦੋ ਹਿੱਸੇ ਹਨ- ਇਕ ਪ੍ਰਾਇਮਰੀ ਨਾਮ ਤੇ ਦੂਸਰਾ ਸੈਕੰਡਰੀ ਨਾਮ। ਆਓ ਹੁਣ ਵਾਇਲਡ ਕਾਰਡ ਦੇ ““?”” ਚਿੰਨ੍ਹ (ਪ੍ਰਸ਼ਨ ਚਿੰਨ੍ਹ) ਬਾਰੇ ਜਾਣੀਏ।

ਪ੍ਰਸ਼ਨ ਚਿੰਨ੍ਹ (?) ਦੀ ਵਰਤੋਂ ਫਾਈਲ ਦੇ ਕਿਸੇ ਇਕ ਅੱਖਰ ਜਾਂ ਬਹੁਤ ਸਾਰੇ ਅੱਖਰਾਂ ਲਈ ਕੀਤੀ ਜਾਂਦੀ ਹੈ।

ਉਦਾਹਰਨ : (ੳ) ਜਦੋਂ ਤੁਸੀਂ ਲਿਖਦੇ ਹੋ

C:\> DIR RA?.PM5 ਤਾਂ RA ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਵਾਲੇ ਨਾਮ ਦੀਆਂ ਉਹ ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਸੈਕੰਡਰੀ ਨਾਮ .PM5 (ਪੇਜ਼ ਮੇਕਰ 5) ਹੈ। ਸੋ ਇੱਥੇ ਫਾਈਲਾਂ RAM.PM5 ਅਤੇ RAJ.PM5 ਪ੍ਰਦਰਸ਼ਿਤ ਹੋਵੇਗੀ।

(ਅ) ਜਦੋਂ ਤੁਸੀਂ ਲਿਖੋਗੇ

          C:\>DIR P ?? .BAS ਤਾਂ P ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਦੇ ਨਾਮ ਦੀਆਂ ਉਹ ਫਾਈਲਾਂ ਨਜ਼ਰ    ਆਉਣਗੀਆਂ ਜਿਨ੍ਹਾਂ ਦਾ ਸੈਕੰਡਰੀ ਨਾਮ .BAS ਹੈ। ਸੋ ਇੱਥੇ ਸਿਰਫ਼ ਦੋ ਫਾਈਲਾਂ PAT.BAS ਅਤੇ               PUN.BAS ਹੀ ਨਜ਼ਰ ਆਉਣਗੀਆਂ।

(ੲ) ਜਦੋਂ ਤੁਸੀਂ ਲਿਖੋਗੇ

          C:\>DIR R??.???? ਤਾਂ R ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਵਾਲੇ ਨਾਮ ਦੀਆਂ ਉਹ ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਤਿੰਨ ਅੱਖਰਾਂ ਵਾਲਾ ਕੋਈ ਵੀ ਸੈਕੰਡਰੀ ਨਾਮ ਹੋਵੇ। ਇਸ ਨਾਲ RAM.PM5,       RAJ.DOC ਅਤੇ RAJ.PM5 ਪ੍ਰਦਰਸ਼ਿਤ ਹੋਣਗੀਆਂ।

(ਸ) ਜਦੋਂ ਤੁਸੀਂ ਲਿਖਦੇ ਹੋ

          C:/> DIR R ???T.DOC ਤਾਂ ਤੁਹਾਨੂੰ 5 ਅੱਖਰਾਂ ਵਾਲੀਆਂ .DOC ਸੈਕੰਡਰੀ ਨਾਮ ਵਾਲੀਆਂ                    ਸਿਰਫ਼ ਉਹ ਫਾਈਲ/ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਪਹਿਲਾ ਅੱਖਰ R ਅਤੇ ਆਖਰੀ               ਅੱਖਰ T ਹੋਵੇ। ਸੋ ਇਸ ਕਮਾਂਡ ਦੇਣ ਉਪਰੰਤ ਸਿਰਫ਼ ROHIT.DOC ਪ੍ਰਦਰਸ਼ਿਤ ਹੋਵੇਗੀ।

ਨੋਟ : ਜੇਕਰ ‘‘?’’ ਦੀ ਵਰਤੋਂ ਪੈਟਰਨ ਦੇ ਵਿਚਕਾਰ ਕੀਤੀ ਜਾਵੇ ਤਾਂ ਇਹ ਯਕੀਨਨ ਤੌਰ ਤੇ ਇਕ ਹੀ ਕਰੈਕਟਰ ਨੂੰ ਪ੍ਰਦਰਸ਼ਿਤ ਕਰੇਗਾ। ਜਿਵੇਂ ਕਿ R???T.DOC ਵਿੱਚ ਤਿੰਨ ਕਰੈਕਟਰਜ਼ ਨੂੰ ਦਰਸਾਇਆ ਗਿਆ ਹੈ। ਸੋ ਇਸ ਵਿੱਚ ਸਿਰਫ਼ ROHIT.DOC ਫਾਈਲ ਹੀ ਪ੍ਰਦਰਸ਼ਿਤ ਹੋਵੇਗੀ। ਜੇਕਰ ROOT ਡਾਇਰੈਕਟਰੀ ਵਿੱਚ RAT ਨਾਮ ਦੀ ਫਾਈਲ ਹੁੰਦੀ ਤਾਂ ਉਹ ਪ੍ਰਦਰਸ਼ਿਤ ਨਹੀਂ ਹੋਣੀ ਸੀ

ਅਸਟਰਈਸਕ (*) ਦੀ ਵਰਤੋਂ ਫਾਈਲ ਨੇਮ ਵਿੱਚ ਕਈ ਅੱਖਰਾਂ ਦੀ ਥਾਂ ਤੇ ਪਰ ਫਾਈਲ ਨੇਮ ਦੇ ਇਕ ਹਿੱਸੇ ਵਿੱਚ ਇਕੋ ਵਾਰ ਹੀ ਕੀਤੀ ਜਾਂਦੀ ਹੈ।

          ਉਦਾਹਰਨਾਂ

          (1) ਜਦੋਂ ਤੁਸੀਂ ਲਿਖੋਗੇ

          C:\>DIR RA*.PM5

.PM5 ਸੈਕੰਡਰੀ ਨਾਮ ਵਾਲੀਆਂ ਉਹ ਸਾਰੀਆਂ ਫਾਈਲਾਂ ਲੱਭੀਆਂ ਜਾਣਗੀਆਂ ਜੋ RA ਨਾਲ ਸ਼ੁਰੂ ਹੁੰਦੀਆਂ ਹਨ। ਇਸ ਕਮਾਂਡ ਵਿੱਚ ਫਾਈਲ ਨਾਮ ਦੇ ਅੱਖਰਾਂ ਦੀ ਗਿਣਤੀ ਨਾਲ ਕੋਈ ਸਬੰਧ ਨਹੀਂ।

          ਇਸ ਨਾਲ ਫਾਈਲਾਂ

          RAM.PM5

          RAJ.PM5

ਪ੍ਰਦਰਸ਼ਿਤ ਹੋਣਗੀਆਂ।

(2) ਜਦੋਂ ਤੁਸੀਂ ਲਿਖੋਗੇ

          C:\>DIR R*.DOC

ਇਸ ਨਾਲ ਹੇਠ ਲਿਖੀਆਂ ਫਾਈਲਾਂ

          ROHIT.DOC

          RAJ.DOC

ਪ੍ਰਦਰਸ਼ਿਤ ਹੋਣਗੀਆਂ।

(3) ਜਦੋਂ ਤੁਸੀਂ ਲਿਖੋਗੇ

          C:\>DIR R*.*

ਇਸ ਨਾਲ R ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ (ਹਰੇਕ ਤਰ੍ਹਾਂ ਦੀ ਐਕਸਟੈਂਸ਼ਨ ਵਾਲੀਆਂ) ਫਾਈਲਾਂ ਪ੍ਰਦਰਸ਼ਿਤ ਹੋਣਗੀਆਂ ਜਿਵੇਂ :

          ROHIT.DOC

          RAM.PM5

          RAJ.DOC

          RAJ.PM5

(4) ਜਦੋਂ ਤੁਸੀਂ ਲਿਖੋਗੇ

          C:\>*.DOC

ਇਸ ਨਾਲ ਉਹ ਸਾਰੀਆਂ ਫਾਈਲਾਂ ਜਿਨ੍ਹਾਂ ਦਾ ਸੈਕੰਡਰੀ ਨਾਮ DOC ਹੈ, ਪ੍ਰਦਰਸ਼ਿਤ ਹੋਣਗੀਆਂ।

          ROHIT.DOC

          RAJ.DOC

          AB.DOC

ਵਾਇਲਡ ਕਾਰਡ ? ਦੀ ਤਰ੍ਹਾਂ ਇਹ DIR ਕਮਾਂਡ ਤਕ ਸੀਮਿਤ ਨਹੀਂ ਹੈ। ਇਸ ਨੂੰ ਕਈ ਹੋਰ DOS ਕਮਾਂਡਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਹੇਠਾਂ ਦਿੱਤੀ ਕਾਪੀ ਕਮਾਂਡ ਵਿੱਚ ਦੇਖੋ :

          C:\>COPY C:\*.DOC C:\SAFE

ਇਹ ਸਾਰੀਆਂ ਫਾਈਲਾਂ ਜਿਨ੍ਹਾਂ ਦਾ ਸੈਕੰਡਰੀ ਨੇਮ DOC ਹੈ ਰੂਟ ਡਾਇਰੈਕਟਰੀ ਵਿੱਚੋਂ ਸਬ- ਡਾਇਰੈਕਟਰੀਜ਼ C:\SAFE ਵਿੱਚ ਕਾਪੀ ਹੋ ਜਾਣਗੀਆਂ।

ਫਾਈਲ ਨਾਮ ਦੇ ਕਿਸੇ ਇਕ ਹਿੱਸੇ ਵਿੱਚ = ਦੀ ਵਰਤੋਂ ਇਕ ਤੋਂ ਵੱਧ ਵਾਰ ਕਰਨਾ ਠੀਕ ਨਹੀਂ ਹੈ।

ਜਿਵੇਂ

C:\>DIR **.DC

* ਤੋਂ ਬਾਅਦ ਕੋਈ ਅੱਖਰ ਲਿਖਣ ਦਾ ਕੋਈ ਮਤਲਬ ਨਹੀਂ ਹੈ ਜਿਵੇਂ

          C:\>DIR *R.DOC

          C:\>DIR *.DOC ਵਾਲਾ ਹੀ ਹੈ।

ਇੱਥੇ ਪਹਿਲੀ ਕਮਾਂਡ ਦਾ ਮਤਲਬ ਦੂਸਰੀ ਕਮਾਂਡ ਵਾਲਾ ਹੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਾਇਲਡ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wild Cards

ਡੌਸ ਵਿੱਚ ਕਈ ਵਾਰ ਸਾਂਝੇ ਨਾਂਵਾਂ ਵਾਲੀਆਂ ਫਾਈਲਾਂ ਉੱਪਰ ਇਕੋ ਜਿਹਾ ਕੰਮ ਕਰਨਾ ਪੈਂਦਾ ਹੈ। ਇੱਕ-ਇੱਕ ਫਾਈਲ ਨੂੰ ਵੱਖਰੀ-ਵੱਖਰੀ ਕਮਾਂਡ ਦੇਣ ਦੀ ਬਜਾਏ ਸਾਂਝੀ ਕਮਾਂਡ ਦਿੱਤੀ ਜਾਂਦੀ ਹੈ। ਅਜਿਹਾ ਕਰਨ ਲਈ ਦੋ ਚਿੰਨ੍ਹਾਂ ‘*’ ਅਤੇ ‘?’ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨੂੰ ਵਾਇਲਡ ਕਾਰਡ ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.