ਵਾਈਰਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Virus

 ਇਹ ਕੁਝ ਘਾਤਕ ਸਾਫਟਵੇਅਰ ਜਾਂ ਪ੍ਰੋਗਰਾਮ ਹੁੰਦੇ ਹਨ। ਇਹ ਸਾਡੀ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਦੁਨੀਆ ਦਾ ਪਹਿਲਾ ਕੰਪਿਊਟਰ ਵਾਈਰਸ 'ਬ੍ਰੇਨ ਵਾਈਰਸ' ਸੀ। ਵਾਈਰਸ ਫੈਲਣ ਦੇ ਅਨੇਕਾਂ ਮਾਧਿਅਮ ਹਨ ਜਿਵੇਂ ਕਿ- ਸੀਡੀ , ਫ਼ਲੌਪੀ, ਪੈੱਨ ਡਰਾਈਵ ਆਦਿ। ਇੰਟਰਨੈੱਟ ਰਾਹੀਂ ਵਾਈਰਸ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਹਨਾਂ ਤੋਂ ਬਚਣ ਲਈ ਵਾਈਰਸ ਪ੍ਰਭਾਵਿਤ ਫਾਈਲਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਤੇ ਕੰਪਿਊਟਰ ਵਿੱਚ ਕੋਈ ਸ਼ਕਤੀਸ਼ਾਲੀ ਐਂਟੀਵਾਈਰਸ ਪ੍ਰੋਗਰਾਮ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ ਤਾਂ ਇਸ ਨੂੰ ਸਮੇਂ-ਸਮੇਂ 'ਤੇ 'ਅੱਪਡੇਟ' ਕਰਦੇ ਰਹਿਣਾ ਚਾਹੀਦਾ ਹੈ। ਪੈੱਨ ਡਰਾਈਵ ਨੂੰ ਹਮੇਸ਼ਾਂ ਸਕੈਨ ਕਰਕੇ ਵਰਤਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.