ਵਿਅਕਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਅਕਤੀ [ਨਾਂਪੁ] ਮਨੁੱਖ, ਆਦਮੀ, ਸ਼ਖ਼ਸ, ਮਾਨਵ, ਇਨਸਾਨ, ਬੰਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਅਕਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Person_ਵਿਅਕਤੀ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3(42) ਵਿਚ ਪਰਿਭਾਸ਼ਤ ਕੀਤੇ ਅਨੁਸਾਰ ‘‘ਵਿਅਕਤੀ ਵਿਚ ਸ਼ਾਮਲ ਹੋਵੇਗੀ ਕੋਈ ਕੰਪਨੀ ਜਾਂ ਸਭਾ ਜਾਂ ਵਿਅਕਤੀਆਂ ਦੀ ਬਾਡੀ, ਭਾਵੇਂ ਨਿਗਮਤ ਹੋਵੇ ਜਾਂ ਨ’’। ਭਾਰਤੀ ਭਾਈਵਾਲੀ ਐਕਟ, 1932 ਦੀ ਧਾਰਾ 4, ਜਿਸ ਨੇ ਭਾਰਤੀ ਮੁਆਇਦਾ ਐਕਟ ਦੀ ਧਾਰਾ 239 ਦੀ ਥਾਂ ਲਈ ਹੈ, ਵਿਚ ਚਿਤਵਿਆ ਗਿਆ ਹੈ ਕਿ ਕਾਨੂੰਨੀ ਵਿਅਕਤੀ ਜਾਂ ਤਾਂ ਕੁਦਰਤੀ ਹੋ ਸਕਦਾ ਹੈ ਜਾਂ ਮਸਨੂਈ ਅਤੇ ਇਸ ਕਾਰਨ ‘ਫ਼ਰਮ ’ ਵਿਅਕਤੀ ਨਹੀਂ ਹੈ ਅਤੇ ਇਸ ਦੇ ਫਲਸਰੂਪ ਕਿਸੇ ਹੋਰ ਫ਼ਰਮ ਜਾਂ ਅਣਵੰਡੇ ਹਿੰਦੂ ਪਵਿਰਵਾਰ ਜਾਂ ਵਿਅਕਤੀ ਨਾਲ ਭਾਈਵਾਲੀ ਨਹੀਂ ਕਰ ਸਕਦੀ।
ਕਾਨੂੰਨ ਵਿਚ ਆਮ ਬੋਲ ਚਾਲ ਵਾਂਗ ਵਿਅਕਤੀ ਦਾ ਇਕ ਮਤਲਬ ਹੈ ਕੋਈ ਵੀ ਮਨੁੱਖ; ਲੇਕਿਨ ਇਸ ਦੇ ਨਾਲ ਹੀ ਕਾਨੂੰਨੀ ਵਿਅਕਤੀ ਦਾ ਮਤਲਬ ਕੋਈ ਅਜਿਹੀ ਹਸਤੀ (ਜਿਵੇਂ ਕਿ ਕੋਈ ਕਾਰਪੋਰੇਸ਼ਨ ਆਦਿ) ਵੀ ਲਿਆ ਜਾ ਸਕਦਾ ਹੈ, ਜਿਸ ਬਾਰੇ ਕਾਨੂੰਨ ਇਹ ਮੰਨਦਾ ਹੋਵੇ ਕਿ ਮਨੁਖ ਵਾਂਗ ਉਹ ਹਸਤੀ ਵੀ ਅਧਿਕਾਰ ਰਖਦੀ ਹੈ ਅਤੇ ਕੁਝ ਕਰਤੱਵ ਵੀ ਉਸ ਦੇ ਮਿਥੇ ਜਾਂਦੇ ਹਨ। ਵਿਧਾਨ ਮੰਡਲ ਦੇ ਐਕਟਾਂ ਵਿਚ ਇਸ ਸ਼ਬਦ ਦੇ ਅਰਥਾਂ ਵਿਚ ਕੁਦਰਤੀ ਵਿਅਕਤੀ ਅਤੇ ਮਸਨੂਈ ਵਿਅਕਤੀ (ਕਾਰਪੋਰੇਸ਼ਨ) ਦੋਵੇਂ ਸ਼ਾਮਲ ਹੁੰਦੇ ਹਨ।
ਭਾਰਤੀ ਦੰਡ ਸੰਘਤਾ ਦੀ ਧਾਰਾ 11 ਵਿਚ ਦਿੱਤੀ ਪਰਿਭਾਸ਼ਾ ਅਨੁਸਾਰ ਵਿਅਕਤੀ ਦੇ ਅਰਥਾਂ ਵਿਚ ਕੋਈ ਕੰਪਨੀ ਜਾਂ ਸਭਾ ਜਾਂ ਵਿਅਕਤੀਆ ਦੀ ਬਾਡੀ ਨਿਗਮਤ ਹੋਵੇ ਜਾਂ ਨ, ਸ਼ਾਮਲ ਹੈ। ਲੇਕਿਨ ਇਹ ਪਰਿਭਾਸ਼ਾ ਉਸ ਖੰਡ ਦੇ ਤਾਬੇ ਹੈ ਜਿਸ ਵਿਚ ਕਿਹਾ ਗਿਆ ਹੈ, ‘‘ਜੇਕਰ ਵਿਸ਼ੇ ਜਾਂ ਪ੍ਰਸੰਗ ਵਿਚ ਕੋਈ ਗੱਲ ਇਸ (ਪਰਿਭਾਸ਼ਾ) ਦੇ ਵਿਰੁਧ ਨ ਹੋਵੇ।’’ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਕੋਈ ਕਾਰਪੋਰੇਸ਼ਨ ਜਾਂ ਸਭਾ ਜਾਂ ਵਿਅਕਤੀਆਂ ਦੀ ਬਾਡੀ ਉਨ੍ਹਾਂ ਅਪਰਾਧਾਂ ਲਈ ਦੋਸ਼ੀ ਕਰਾਰ ਨਹੀਂ ਦਿੱਤੀ ਜਾ ਸਕਦੀ ਜੋ ਕੇਵਲ ਮਨੁੱਖ ਦੁਆਰਾ ਹੀ ਕੀਤੇ ਜਾ ਸਕਦੇ ਹਨ, ਜਿਵੇਂ ਕਿ ਬਲਾਤਕਾਰ , ਦੁਵਿਆਹ ਆਦਿ। ਇਸੇ ਤਰ੍ਹਾਂ ਮਸਨੂਈ ਵਿਅਕਤੀ ਨੂੰ ਕੈਦ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸਾਧਾਰਨ ਤੌਰ ਤੇ ਜਿਥੇ ਤਕ ਅਪਰਾਧਕ ਉੱਤਰਦਾਇਤਾ ਦਾ ਸਵਾਲ ਹੈ ਕਾਰਪੋਰੇਸ਼ਨ ਨੂੰ ਵੀ ਕੁਦਰਤੀ ਵਿਅਕਤੀ ਵਾਂਗ, ਉਨ੍ਹਾਂ ਅਪਰਾਧਾਂ ਲਈ ਵੀ ਸਿੱਧ ਦੋਸ਼ ਠਹਿਰਾਇਆ ਜਾ ਸਕਦਾ ਹੈ ਜਿਨ੍ਹਾਂ ਵਿਚ ਦੋਸ਼ੀ ਮਨ ਇਕ ਜ਼ਰੂਰੀ ਘਟਕ ਹੋਵੇ। ਐਪਰ ਕੁਝ ਅਪਰਾਧ ਅਜਿਹੇ ਹਨ ਜੋ ਕਾਰਪੋਰੇਸ਼ਨ ਕਰ ਹੀ ਨਹੀਂ ਸਕਦੀ, ਜਾਂ ਜਿਨ੍ਹਾਂ ਵਿਚ ਕਾਰਪੋਰੇਸ਼ਨ ਮੁੱਖ ਧਿਰ ਵਜੋਂ ਕਸੂਰਵਾਰ ਨਹੀਂ ਠਹਿਰਾਈ ਜਾ ਸਕਦੀ, ਨਾ ਹੀਂ ਕਾਰਪੋਰੇਸ਼ਨ ਨੂੰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਸਾਧਾਰਨ ਖੰਡ ਐਕਟ, 1897 ਦੀ ਧਾਰਾ 3(42) ਵਿਚ ਵਿਅਕਤੀ ਸ਼ਬਦ ਪਰਿਭਾਸ਼ਤ ਕੀਤਾ ਗਿਆ ਹੈ ਅਤੇ ਉਸ ਪਰਿਭਾਸ਼ਾ ਅਨੁਸਾਰ, ‘‘ਵਿਅਕਤੀ ਵਿਚ ਸ਼ਾਮਲ ਹੋਵੇਗੀ ਕੋਈ ਕੰਪਨੀ ਜਾਂ ਸਭਾ (association) ਜਾਂ ਵਿਅਕਤੀਆਂ ਦੀ ਬਾਡੀ ਭਾਵੇਂ ਨਿਗਮਤ ਹੋਵੇ ਜਾਂ ਨ।’’ ਜਿਥੋਂ ਤਕ ਕੁਦਰਤੀ ਵਿਅਕਤੀ ਦਾ ਤੱਲਕ ਹੈ ਉਸ ਬਾਰੇ ਸਪਸ਼ਟ ਹੈ ਕਿ ਉਸ ਦਾ ਮਤਲਬ ਹੈ ਜਿਉਂਦਾ ਜਾਗਦਾ ਮਨੁੱਖ। ਵਿਆਕਰਣਕ ਦ੍ਰਿਸ਼ਟੀ ਤੋਂ ਵੀ ਵਿਅਕਤੀ ਸ਼ਬਦ ਨਾਂਵ ’’ ਹੈ। ਇਸ ਤਰ੍ਹਾਂ ਜਦੋਂ ਇਸ ਸ਼ਬਦ ਦੇ ਅਰਥਾਂ ਵਿਚ ਮਸਨੂਈ ਵਿਅਕਤੀ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹ ਮੂਰਤ ਸਾਹਮਣੇ ਆਉਂਦੀ ਹੈ ਜੋ ਸਾਧਾਰਨ ਖੰਡ ਐਕਟ ਦੇ ਉਪਰ ਦਿੱਤੇ ਖੰਡ ਵਿਚ ਦਿੱਤੀ ਗਈ ਹੈ। ਲੇਕਿਨ ਕੁਦਰਤੀ ਵਿਅਕਤੀ ਅਰਥਾਤ ਮਾਨਵ-ਵਿਅਕਤੀ ਵਿਚ ਵੀ ਕਾਨੂੰਨੀ ਲੋੜਾਂ ਦੇ ਸਨਮੁਖ ਅਣਜੰਮਿਆਂ ਬੱਚਾ ਵੀ ਜਦੋਂ ਉਹ ਮਾਂ ਦੇ ਪੇਟ ਵਿਚ ਹਿਲਣ ਜੁਲਣ ਲਗ ਪਿਆ ਹੋਵੇ, ਵਿਅਕਤੀ ਦੀ ਪਰਿਭਾਸ਼ਾ ਅੰਦਰ ਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਅਕਤੀ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਵਿਅਕਤੀ (person)
ਇੱਕ ਅਜਿਹਾ ਮਨੁੱਖੀ ਜੀਵ, ਜੋ ਉਸ ਸਭਿਆਚਾਰ ਅਨੁਸਾਰ, ਜਿਸ ਵਿੱਚ ਉਸ ਨੂੰ ਸਿੱਖਿਆ ਮਿਲੀ ਹੁੰਦੀ ਹੈ, ਸਮਾਜਿਕ ਰੋਲ ਅਦਾਅ ਕਰਦਾ ਹੈ। ਮਨੁੱਖੀ ਸੁਭਾਅ, ਜਿਵੇਂ ਉਹ ਕਿਸੇ ਮਨੁੱਖ ਵਿੱਚ ਰੂਪਮਾਨ ਹੁੰਦਾ ਹੈ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First