ਵਿਆਸ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Diameter (ਡਾਆਇਆਮੀਟਰ) ਵਿਆਸ: ਵਿਆਸ ਨੂੰ ਮਿਲਾਉਂਦੇ ਚੱਕਰ ਦਾ ਉਹ ਵਤਰ (chord) ਜੋ ਇਸ ਦੇ ਕੇਂਦਰ ਵਿਚੋਂ ਲੰਘਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਆਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਆਸ [ਨਾਂਪੁ] ਉਹ ਰੇਖਾ ਜੋ ਕਿਸੇ ਗੋਲ਼ ਚੱਕਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ, ਇਸ ਰੇਖਾ ਦੀ ਲੰਬਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਆਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Vyas_ਵਿਆਸ: ਵਿਆਸ ਨਾਂ ਦਾ ਇਕ ਵਿਅਕਤੀ ਉਹ ਮੰਨਿਆਂ ਜਾਂਦਾ ਹੈ ਜਿਸ ਨੇ ਵੇਦਾਂ ਦਾ ਸੰਗ੍ਰਹਿਣ ਕੀਤਾ, ਜੋ ਵੇਦਾਂਤ ਦਰਸ਼ਨ ਦਾ ਬਾਨੀ ਪੁਰਾਣਾ ਦਾ ਕਰਤਾ ਅਤੇ ਮਹਾਭਾਰਤ ਦਾ ਸੰਕਲਨਕਾਰ ਹੈ। ਸੰਸਕ੍ਰਿਤ ਭਾਸ਼ਾ ਵਿਚ ਮੌਜੂਦ ਤਕਰੀਬਨ ਸਾਰਾ ਅਮਰ ਸਾਹਿਤ ਉਸ ਦੇ ਨਾਂ ਨਾਲ ਜੋੜਿਆ ਜਾਂਦਾ ਹੈ।

       ਦੂਜਾ ਵਿਆਸ ਉਹ ਹੈ ਜੋ ਹਿੰਦੂ ਕਾਨੂੰਨ ਦੀ ਸੰਘਤਾ ਦਾ ਕਰਤਾ ਹੈ। ਮਹਾਭਾਰਤ ਦੇ ਕਰਤਾ ਵਿਆਸ ਨਾਲੋਂ ਇਹ ਬਹੁਤ ਪਿਛੋਂ ਜਾ ਕੇ ਹੋਇਆ ਮੰਨਿਆਂ ਜਾਂਦਾ ਹੈ। ਦੂਜੇ ਵਿਆਸ ਦਾ ਮੈਦਾਨੇ ਅਮਲ ਬਨਾਰਸ ਸੀ ਅਤੇ ਉਥੇ ਹੀ ਉਸ ਨੇ ਗਿਆਨਵਾਨ ਵਿਅਕਤੀਆਂ ਅੱਗੇ ਵਿਅਕਤੀ ਦੇ ਕਰਤੱਵਾਂ, ਸਮਾਜ ਦੇ ਵਖ ਵਖ ਅਨੁਭਾਗਾਂ ਵਿਚਕਾਰ ਸਬੰਧਾਂ ਅਤੇ ਆਚਰਣ ਦੇ ਨਿਯਮਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਸ ਦੁਆਰਾ ਦਸੇ ਨਿਯਮਾਂ ਦੀ ਪਾਲਣਾਕੇਵਲ ਇਸ ਜੀਵਨ ਵਿਚ ਮਨੁਖ ਨੂੰ ਚਿੰਤਾ ਫ਼ਿਕਰਾਂ ਤੋਂ ਮੁਕਤ ਰਖਦੀ ਹੈ ਸਗੋਂ ਆਉਣ ਵਾਲੇ ਜੀਵਨ ਦੇ ਭਾਗਸ਼ਾਲੀ ਹੋਣ ਦੀ ਗਰੰਟੀ ਦਿੰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.