ਵਿਦਰੋਹ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
An Insurgency ਵਿਦਰੋਹ: ਵਿਦਰੋਹ ਸਥਾਪਤ ਅਥਾਰਿਟੀ ਦੇ ਵਿਰੁੱਧ ਬਗ਼ਾਵਤ ਹੁੰਦੀ ਹੈ। (ਮਿਸਾਲ ਵਜੋਂ ਸੰਯੁਕਤ ਰਾਸ਼ਟਰ ਦੁਆਰਾ ਇਸ ਪ੍ਰਕਾਰ ਮਾਨਤਾ-ਪ੍ਰਾਪਤ ਕੋਈ ਅਥਾਰਿਟੀ) ਜਦੋਂ ਕਿ ਬਗ਼ਾਵਤ ਵਿਚ ਭਾਗ ਲੈਣ ਵਾਲਿਆਂ ਨੂੰ ਲੜਾਕੂ ਨਹੀਂ ਮੰਨਿਆ ਜਾਂਦਾ। ਵਿਦਰੋਹ ਦਾ ਮੁਕਾਬਲਾ ਪ੍ਰਤੀ-ਵਿਦਰੋਹ ਸੰਗ੍ਰਾਮ ਰਾਹੀਂ ਕੀਤਾ ਜਾ ਸਕਦਾ ਹੈ।
ਸਾਰੀਆਂ ਬਗ਼ਾਵਤਾਂ ਵਿਦਰੋਹ ਨਹੀਂ ਹੁੰਦੀਆਂ, ਕਿਉਂਕਿ ਲੜਾਈ ਦੀ ਸਥਿਤੀ ਇਕ ਜਾਂ ਅਧਿਕ ਸਰਬ-ਸੱਤਾਧਾਰੀ ਰਾਜਾਂ ਅਤੇ ਬਾਗੀ ਫ਼ੌਜਾਂ ਵਿਚਕਾਰ ਹੋ ਸਕਦੀ ਹੈ। ਉਦਾਹਰਣ ਵਜੋਂ ਅਮਰੀਕੀ ਖ਼ਾਨਾਜੰਗੀ ਦੇ ਦੌਰਾਨ ਅਮਰੀਕਾ ਦੇ ਸੰਘ ਰਾਜ ਨੂੰ ਸਰਬ-ਸੱਤਾਧਾਰੀ ਰਾਜ ਨਹੀਂ ਮੰਨਿਆ ਗਿਆ ਸੀ , ਸਗੋਂ ਇਸ ਨੂੰ ਇਕ ਲੜਾਕੂ ਸ਼ਕਤੀ ਮੰਨਿਆ ਗਿਆ ਸੀ ਅਤੇ ਇਸ ਕਰਕੇ ਕਨਫ਼ੀਟ੍ਰੇਟ ਦੇ ਜੰਗੀ ਜਹਾਜਾਂ ਨੂੰ ਵਿਦੇਸ਼ੀ ਬੰਦਰਗਾਹਾਂ ਤੇ ਉਹੀ ਅਧਿਕਾਰ ਦਿੱਤੇ ਗਏ ਸਨ ਜੋ ਸੰਯੁਕਤ ਰਾਜ ਦੇ ਜੰਗੀ ਜਹਾਜਾਂ ਨੂੰ ਦਿੱਤੇ ਗਏ ਸਨ।
ਜਦੋਂ ਵਿਦਰੋਹ ਨੂੰ ਅਧਿਕਾਰਿਤ ਨਾ ਹੋਣ ਕਰਕੇ ਜਾਂ ਉਸ ਦੇਸ਼ ਦੇ ਕਾਨੂੰਨ ਅਨੁਸਾਰ ਅੰਦੋਲਨ ਦੀ ਅਵਿਧਾਨਿਕਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ ਤਾਂ ਇਸ ਦੀ ਵਰਤੋਂ ਅਨਿਸ਼ਚਿਤ ਹੁੰਦੀ ਹੈ। ਐਪਰ ਜਦੋਂ ਇਸ ਨੂੰ ਕਿਸੇ ਰਾਜ ਜਾਂ ਹੋਰ ਅਥਾਰਿਟੀ ਦੁਆਰਾ ਧਮਕੀ ਅਧੀਨ ਵਰਤਿਆ ਜਾਂਦਾ ਹੈ ਤਾਂ ਵਿਦਰੋਹ ਦਾ ਆਮ ਕਰਕੇ ਇਹ ਭਾਵ ਵੀ ਹੁੰਦਾ ਹੈ ਕਿ ਬਾਗੀ ਦਾ ਉਦੇਸ਼ ਗ਼ੈਰ-ਕਾਨੂੰਨੀ ਹੈ। ਜਦੋਂ ਕਿ ਬਗ਼ਾਵਤ ਕਰਨ ਵਾਲੇ ਖੁਦ ਅਥਾਰਿਟੀ ਨੂੰ ਗ਼ੈਰ-ਕਾਨੂੰਨੀ ਸਮਝਣਗੇ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਦਰੋਹ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Encergency ਵਿਦਰੋਹ: ਵਿਦਰੋਹ ਸਥਾਪਤ ਅਥਾਰਿਟੀ ਦੇ ਵਿਰੁਧ ਬਗ਼ਾਵਤ ਹੁੰਦੀ ਹੈ ਜਦੋਂ ਕਿ ਬਗ਼ਾਵਤ ਵਿਚ ਭਾਗ ਲੈਣ ਵਾਲਿਆਂ ਨੂੰ ਲੜਾਕੂ ਨਹੀਂ ਮੰਨਿਆ ਜਾਂਦਾ। ਵਿਦਰੋਹ ਦਾ ਮੁਕਾਬਲਾ ਪ੍ਰਤਿ ਵਿਦਰੋਹੀ ਜੰਗ ਦੁਆਰਾ ਕੀਤਾ ਜਾ ਸਕਦਾ ਹੈ।
ਸਾਰੀਆਂ ਬਗ਼ਾਵਤਾਂ ਵਿਦਰੋਹ ਨਹੀਂ ਹੁੰਦੀਆਂ ਕਿਉਂਕਿ ਯੁੱਧ ਸਥਿਤੀ ਇਕ ਜਾਂ ਅਧਿਕ ਸਰਬ-ਸੱਤਾਧਾਰੀ ਰਾਜਾ ਅਤੇ ਬਾਕੀ ਫ਼ੈਜਾਂ ਵਿਚਕਾਰ ਹੋ ਸਕਦੀ ਹੈ। ਉਦਾਹਰਣ ਵਜੋਂ , ਅਮਰੀਕੀ ਖ਼ਾਨਾ-ਜੰਗੀ ਦੇ ਦੌਰਾਨ , ਕੰਨਫ਼ਡਰੇਟ ਸਟੇਟਸ ਆਫ਼ ਅਮਰੀਕਾ ਨੂੰ ਸਰਬ-ਸੱਤਾਧਾਰੀ ਰਾਜ ਨਹੀਂ ਮੰਨਿਆ ਗਿਆ ਅਤੇ ਇਸ ਕਰਕੇ ਕੰਨਫਡਰੇਟ ਦੇ ਜੰਗੀ ਜਹਾਜਾਂ ਨੂੰ ਉਹ ਅਧਿਕਾਰ ਦਿਤੇ ਗਏ ਜੋ ਸੰਯੁਕਤ ਰਾਜ ਦੇ ਜੰਗੀ ਜਹਾਜਾਂ ਨੂੰ ਵਿਦੇਸ਼ੀ ਬੰਦਰਗਾਹਾਂ ਤੇ ਪ੍ਰਾਪਤ ਸਨ ।
ਜਦੋਂ ਵਿਦਰੋਹ ਨੂੰ ਦੇਸ਼ ਦੇ ਕਾਨੂੰਨ ਦੁਆਰਾ ਅਧਿਕਾਰਤ ਜਾਂ ਇਸ ਅਨੁਸਾਰ ਨਾ ਹੋਣ ਕਰਕੇ ਇਸ ਦੀ ਗਤੀਵਿਧੀ ਨੂੰ ਗੈਰ-ਕਾਨੂੰਨ ਦਰਸਾਉਣ ਲਈ ਵਰਤਿਆ ਗਿਆ ਹੋਵੇ ਤਾਂ ਇਸ ਦੀ ਵਰਤੋਂ ਨਿਰਪੱਖ ਹੁੰਦੀ ਹੈ। ਐਪਰ ਜਦੋਂ ਉਸਨੂੰ ਕਿਸੇ ਰਾਜ ਜਾਂ ਕਿਸੇ ਹੋਰ ਅਥਾਰਿਟੀ ਦੁਆਰਾ ਧਮਕੀ ਅਧੀਨ ਵਰਤਿਆ ਜਾ ਰਿਹਾ ਹੋਵੇ ਤਾਂ ਇਸ ਦਾ ਭਾਵ ਅਕਸਰ ਇਹ ਹੁੰਦਾ ਹੈ ਕਿ ਬਾਗ਼ੀਆਂ ਦਾ ਉਦੇਸ਼ ਗੈਰ-ਕਾਨੂੰਨੀ ਹੈ ਜਦੋਂ ਕਿ ਬਗ਼ਾਵਤ ਕਰਨ ਵਾਲੇ ਖੁ਼ਦ ਅਥਾਰਿਟੀ ਨੂੰ ਅਵੈਧ ਸਮਝਣਗੇ। ਕਈ ਸ਼ਬਦ ਜਿਨ੍ਹਾਂ ਨੂੰ ਸਹੀ ਰੂਪ ਵਿਚ ਪਰਿਭਾਸ਼ਿਤ ਨਹੀਂ ਕੀਤਾ ਗਿਆ, ਸਾਰੇ ਵਿਦਰੋਹ ਦੀ ਸ੍ਰੇ਼ਣੀ ਵਿਚ ਆਉਂਦੇ ਹਨ: ਬਗਾਵਤ ਬਲਵਾ ਆਦਿ। ਹੇਠਾਂ ਦਿਤੇ ਰਸਮੀ ਮਾਡਲਾਂ ਨੂੰ ਵਿਦਰੋਹਾਂ ਦਾ ਵਰਗੀਕਰਨ ਕਰਨ ਲਈ ਵਰਤਿਆ ਜਾ ਸਕਦਾ ਹੈ। ਕੋਈ ਵੀ ਦੋ ਵਿਦਰੋਹ ਇਕੋ ਜਿਹੇ ਨਹੀਂ ਹਨ। ਵਿਦਰੋਹ ਦਾ ਆਧਾਰ ਰਾਜਨੀਤਿਕ, ਆਰਥਿਕ , ਧਾਰਮਿਕ ਜਾਂ ਨਸਲੀ ਜਾਂ ਕਈ ਕਾਰਕਾਂ ਦਾ ਸੁਮੇਲ ਹੋ ਸਕਦਾ ਹੈ।
ਕਦੇ ਕਦੇ ਇਕ ਜਾਂ ਅਧਿਕ ਵਿਦਰੋਹ ਇਕੋ ਸਮੇਂ ਹੋ ਸਕਦੇ ਹਨ ਅਤੇ ਇਰਾਕ ਦਾ ਵਿਦਰੋਹ ਕੋਈ ਅਨੰਨੰ ਨਹੀਂ ਹੈ ਕਿਉਂਕਿ ਇਸ ਨੂੰ ਬਹੁਤ ਸਾਰੇ ਰਾਜਾਂ ਅਤੇ ਬਹੁਤ ਸਾਰੇ ਵਿਦਰੋਹੀਆਂ ਨੇ ਇਸ ਦੀ ਸਰਕਾਰ ਨੂੰ ਮਾਨਤਾ ਦਿਤੀ ਹੈ। ਇਤਿਹਾਸਕ ਵਿਦਰੋਹ ਜਿਵੇਂ ਕਿ ਰੂਸੀ ਖ਼ਾਨਾਜੰਗੀ, ਦੋ ਪੱਖਾਂ ਦੇ ਸਿੱਧੇ ਮਾਡਲ ਦੀ ਥਾਂ ਬਹੁ-ਧਰੁਵੀ ਸੀ। ਜਦੋਂ ਕਿ ਅੰਗੋਲਨ ਖ਼ਾਨਾਜੰਗੀ ਦੇ ਦੋ ਮੁੱਖ ਐਮ ਪੀ ਅਤੇ ਐਮ.ਐਲ. ਏ ਅਤੇ ਯੂ ਐਲ ਆਈ ਟੀ ਹੈ ਸਨ। ਐਪਰ ਐਫ ਐਲ ਈ ਸੀ ਕਬੀਂਡਾ ਖੇਲ ਦੀ ਆਜ਼ਾਦੀ ਲਈ ਇਕੋ ਸਮੇਂ ਅਲੱਗਾਓਵਾਦੀ ਲਹਿਰ ਸੀ। ਬਹੁ-ਧਰੁਵੀਪਣ ਵਿਦਰੋਹ ਦੀ ਪਰਿਭਾਸ਼ਾ ਨੂੰ ਅਜਿਹੀਆਂ ਸਥਿਤੀਆਂ ਤਕ ਵਿਸਤ੍ਰਿਤ ਕਰਦੀ ਹੈ ਜਿਥੇ ਕਿ ਕੋਈ ਮਾਨਤਾ-ਪ੍ਰਾਪਤ ਅਥਾਰਿਟੀ ਨਾ ਹੋਵੇ ਜਿਵੇਂ ਕਿ ਸੋਮਾਲੀ ਖ਼ਾਨਾ-ਜੰਗੀ ਵਿਸੇ਼ਸ਼ ਕਰਕੇ 1995 ਤੋਂ 2006 ਤਕ ਦਾ ਸਮਾਂ ਜਦੋਂ ਇਹ ਖੁਦਮੁਖ਼ਤਾਰ ਛੋਟੇ ਰਾਜਾਂ ਵਿਚਕਾਰ ਹੋਇਆ ਜੋ ਗਠਜੋੜ ਬਦਲਦੇ ਹੋਏ ਇਕ ਦੂਜੇ ਨਾਲ ਲੜ ਰਹੇ ਸਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਦਰੋਹ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Insergency ਵਿਦਰੋਹ: ਵਿਦਰੋਹ ਸਥਾਪਤ ਅਥਾਰਿਟੀ ਦੇ ਵਿਰੁਧ ਬਗ਼ਾਵਤ ਹੁੰਦੀ ਹੈ ਜਦੋਂ ਕਿ ਬਗ਼ਾਵਤ ਵਿਚ ਭਾਗ ਲੈਣ ਵਾਲਿਆਂ ਨੂੰ ਲੜਾਕੂ ਨਹੀਂ ਮੰਨਿਆ ਜਾਂਦਾ। ਵਿਦਰੋਹ ਦਾ ਮੁਕਾਬਲਾ ਪ੍ਰਤਿ ਵਿਦਰੋਹੀ ਜੰਗ ਦੁਆਰਾ ਕੀਤਾ ਜਾ ਸਕਦਾ ਹੈ।
ਸਾਰੀਆਂ ਬਗ਼ਾਵਤਾਂ ਵਿਦਰੋਹ ਨਹੀਂ ਹੁੰਦੀਆਂ ਕਿਉਂਕਿ ਯੁੱਧ ਸਥਿਤੀ ਇਕ ਜਾਂ ਅਧਿਕ ਸਰਬ-ਸੱਤਾਧਾਰੀ ਰਾਜਾ ਅਤੇ ਬਾਕੀ ਫ਼ੈਜਾਂ ਵਿਚਕਾਰ ਹੋ ਸਕਦੀ ਹੈ। ਉਦਾਹਰਣ ਵਜੋਂ , ਅਮਰੀਕੀ ਖ਼ਾਨਾ-ਜੰਗੀ ਦੇ ਦੌਰਾਨ , ਕੰਨਫ਼ਡਰੇਟ ਸਟੇਟਸ ਆਫ਼ ਅਮਰੀਕਾ ਨੂੰ ਸਰਬ-ਸੱਤਾਧਾਰੀ ਰਾਜ ਨਹੀਂ ਮੰਨਿਆ ਗਿਆ ਅਤੇ ਇਸ ਕਰਕੇ ਕੰਨਫਡਰੇਟ ਦੇ ਜੰਗੀ ਜਹਾਜਾਂ ਨੂੰ ਉਹ ਅਧਿਕਾਰ ਦਿਤੇ ਗਏ ਜੋ ਸੰਯੁਕਤ ਰਾਜ ਦੇ ਜੰਗੀ ਜਹਾਜਾਂ ਨੂੰ ਵਿਦੇਸ਼ੀ ਬੰਦਰਗਾਹਾਂ ਤੇ ਪ੍ਰਾਪਤ ਸਨ ।
ਜਦੋਂ ਵਿਦਰੋਹ ਨੂੰ ਦੇਸ਼ ਦੇ ਕਾਨੂੰਨ ਦੁਆਰਾ ਅਧਿਕਾਰਤ ਜਾਂ ਇਸ ਅਨੁਸਾਰ ਨਾ ਹੋਣ ਕਰਕੇ ਇਸ ਦੀ ਗਤੀਵਿਧੀ ਨੂੰ ਗੈਰ-ਕਾਨੂੰਨ ਦਰਸਾਉਣ ਲਈ ਵਰਤਿਆ ਗਿਆ ਹੋਵੇ ਤਾਂ ਇਸ ਦੀ ਵਰਤੋਂ ਨਿਰਪੱਖ ਹੁੰਦੀ ਹੈ। ਐਪਰ ਜਦੋਂ ਉਸਨੂੰ ਕਿਸੇ ਰਾਜ ਜਾਂ ਕਿਸੇ ਹੋਰ ਅਥਾਰਿਟੀ ਦੁਆਰਾ ਧਮਕੀ ਅਧੀਨ ਵਰਤਿਆ ਜਾ ਰਿਹਾ ਹੋਵੇ ਤਾਂ ਇਸ ਦਾ ਭਾਵ ਅਕਸਰ ਇਹ ਹੁੰਦਾ ਹੈ ਕਿ ਬਾਗ਼ੀਆਂ ਦਾ ਉਦੇਸ਼ ਗੈਰ-ਕਾਨੂੰਨੀ ਹੈ ਜਦੋਂ ਕਿ ਬਗ਼ਾਵਤ ਕਰਨ ਵਾਲੇ ਖੁ਼ਦ ਅਥਾਰਿਟੀ ਨੂੰ ਅਵੈਧ ਸਮਝਣਗੇ। ਕਈ ਸ਼ਬਦ ਜਿਨ੍ਹਾਂ ਨੂੰ ਸਹੀ ਰੂਪ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ, ਸਾਰੇ ਵਿਦਰੋਹ ਦੀ ਸ੍ਰੇ਼ਣੀ ਵਿਚ ਆਉਂਦੇ ਹਨ: ਬਗਾਵਤ ਬਲਵਾ ਆਦਿ। ਹੇਠਾਂ ਦਿਤੇ ਰਸਮੀ ਮਾਡਲਾਂ ਨੂੰ ਵਿਦਰੋਹਾਂ ਦਾ ਵਰਗੀਕਰਨ ਕਰਨ ਲਈ ਵਰਤਿਆ ਜਾ ਸਕਦਾ ਹੈ। ਕੋਈ ਵੀ ਦੋ ਵਿਦਰੋਹ ਇਕੋ ਜਿਹੇ ਨਹੀਂ ਹਨ। ਵਿਦਰੋਹ ਦਾ ਆਧਾਰ ਰਾਜਨੀਤਿਕ, ਆਰਥਿਕ , ਧਾਰਮਿਕ ਜਾਂ ਨਸਲੀ ਜਾਂ ਕਈ ਕਾਰਕਾਂ ਦਾ ਸੁਮੇਲ ਹੋ ਸਕਦਾ ਹੈ।
ਕਦੇ ਕਦੇ ਇਕ ਜਾਂ ਅਧਿਕ ਵਿਦਰੋਹ ਇਕੋ ਸਮੇਂ ਹੋ ਸਕਦੇ ਹਨ ਅਤੇ ਇਰਾਕ ਦਾ ਵਿਦਰੋਹ ਕੋਈ ਅਨੰਨੰ ਨਹੀਂ ਹੈ ਕਿਉਂਕਿ ਇਸ ਨੂੰ ਬਹੁਤ ਸਾਰੇ ਰਾਜਾਂ ਅਤੇ ਬਹੁਤ ਸਾਰੇ ਵਿਦਰੋਹੀਆਂ ਨੇ ਇਸ ਦੀ ਸਰਕਾਰ ਨੂੰ ਮਾਨਤਾ ਦਿਤੀ ਹੈ। ਇਤਿਹਾਸਕ ਵਿਦਰੋਹ ਜਿਵੇਂ ਕਿ ਰੂਸੀ ਖ਼ਾਨਾਜੰਗੀ, ਦੋ ਪੱਖਾਂ ਦੇ ਸਿੱਧੇ ਮਾਡਲ ਦੀ ਥਾਂ ਬਹੁ-ਧਰੁਵੀ ਸੀ। ਜਦੋਂ ਕਿ ਅੰਗੋਲਨ ਖ਼ਾਨਾਜੰਗੀ ਦੇ ਦੋ ਮੁੱਖ ਐਮ ਪੀ ਅਤੇ ਐਮ.ਐਲ. ਏ ਅਤੇ ਯੂ ਐਲ ਆਈ ਟੀ ਹੈ ਸਨ। ਐਪਰ ਐਫ ਐਲ ਈ ਸੀ ਕਬੀਂਡਾ ਖੇਲ ਦੀ ਆਜ਼ਾਦੀ ਲਈ ਇਕੋ ਸਮੇਂ ਅਲੱਗਾਓਵਾਦੀ ਲਹਿਰ ਸੀ। ਬਹੁ-ਧਰੁਵੀਪਣ ਵਿਦਰੋਹ ਦੀ ਪਰਿਭਾਸ਼ਾ ਨੂੰ ਅਜਿਹੀਆਂ ਸਥਿਤੀਆਂ ਤਕ ਵਿਸਤ੍ਰਿਤ ਕਰਦੀ ਹੈ ਜਿਥੇ ਕਿ ਕੋਈ ਮਾਨਤਾ-ਪ੍ਰਾਪਤ ਅਥਾਰਿਟੀ ਨਾ ਹੋਵੇ ਜਿਵੇਂ ਕਿ ਸੋਮਾਲੀ ਖ਼ਾਨਾ-ਜੰਗੀ ਵਿਸੇ਼ਸ਼ ਕਰਕੇ 1995 ਤੋਂ 2006 ਤਕ ਦਾ ਸਮਾਂ ਜਦੋਂ ਇਹ ਖੁਦਮੁਖ਼ਤਾਰ ਛੋਟੇ ਰਾਜਾਂ ਵਿਚਕਾਰ ਹੋਇਆ ਜੋ ਗਠਜੋੜ ਬਦਲਦੇ ਹੋਏ ਇਕ ਦੂਜੇ ਨਾਲ ਲੜ ਰਹੇ ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First