ਵਜ਼ੀਰਾਬਾਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਜ਼ੀਰਾਬਾਦ (ਨਗਰ): ਹਕੀਮ ਵਜ਼ੀਰ ਖ਼ਾਨ ਦਾ ਵਸਾਇਆ ਇਕ ਨਗਰ ਜੋ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਵਿਚ ਚਨਾਬ ਦਰਿਆ ਦੇ ਕੰਢੇ ਉਤੇ ਸਥਿਤ ਹੈ। ਕਸ਼ਮੀਰ ਤੋਂ ਵਾਪਸ ਆਉਂਦਿਆਂ ਗੁਰੂ ਹਰਿਗੋਬਿੰਦ ਸਾਹਿਬ ਇਸ ਨਗਰ ਵਿਚ ਭਾਈ ਖੇਮ ਚੰਦ ਦੇ ਘਰ ਰੁਕੇ ਸਨ। ਗੁਰੂ ਜੀ ਦੀ ਠਹਿਰ ਦੌਰਾਨ ਭਾਈ ਖੇਮ ਚੰਦ ਦਾ ਦੇਹਾਂਤ ਹੋ ਗਿਆ। ਗੁਰੂ ਜੀ ਨੇ ਉਸ ਦਾ ਆਪਣੇ ਹੱਥੀਂ ਸਸਕਾਰ ਕੀਤਾ। ਬਾਦ ਵਿਚ ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ਬਣਵਾਇਆ ਗਿਆ, ਉਹ ‘ਗੁਰਦੁਆਰਾ ਗੁਰੂ ਕਾ ਕੋਠਾ ਛੇਵੀਂ ਪਾਤਿਸ਼ਾਹੀ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਗੁਰੂ-ਧਾਮ ਦੇ ਪਰਿਸਰ ਵਿਚ ਭਾਈ ਖੇਮ ਚੰਦ ਦੀ ਸਮਾਧ ਵੀ ਬਣਾਈ ਗਈ। ਇਸ ਦੀ ਵਿਵਸਥਾ ਸ਼੍ਰੋਮਣੀ ਕਮੇਟੀ ਕਰਦੀ ਸੀ , ਪਰ ਸੰਨ 1947 ਈ. ਦੀ ਵੰਡ ਵੇਲੇ ਇਹ ਗੁਰਦੁਆਰਾ ਪਾਕਿਸਤਾਨ ਵਿਚ ਰਹਿ ਗਿਆ ਹੈ। ਇਥੇ ਦੀਵਾਲੀ ਅਤੇ ਬਸੰਤ ਪੰਚਮੀ ਨੂੰ ਭਾਰੀ ਧਾਰਮਿਕ ਮੇਲੇ ਲਗਦੇ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.