ਸ਼੍ਰਵਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼੍ਰਵਣ [ਨਾਂਪੁ] ਸੁਣਨ ਦਾ ਭਾਵ, ਸਰਵਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼੍ਰਵਣ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼੍ਰਵਣ : ਕੰਨਾਂ ਨਾਲ ਸੁਣਨ ਨੂੰ ‘ਸ਼੍ਰਵਣ’ ਕਿਹਾ ਜਾਂਦਾ ਹੈ। ਪਰ ਅਧਿਆਤਮਿਕ ਸਾਧਨਾ ਵਿਚ ਇਹ ਸ਼ਬਦ ਕੰਨਾਂ ਰਾਹੀਂ ਹਰਿਯਸ਼ ਨੂੰ ਸੁਣਨ ਲਈ ਰੂੜ੍ਹ ਹੋ ਚੁਕਿਆ ਹੈ। ਭਾਗਵਤ ਪੁਰਾਣ(7/5/23–24) ਵਿਚ ਜਿਸ ਨਵਧਾ ਭਗਤੀ ਦਾ ਉਲੇਖ ਹੋਇਆ ਹੈ, ਉਸ ਵਿਚ ਇਹ ਪਹਿਲੀ ਕਿਸਮ ਹੈ। ਇਸੇ ਪੁਰਾਣ ਵਿਚ ਅਨੇਕ ਥਾਵਾਂ ਤੇ ਇਸ ਦੇ ਅਧਿਆਤਮਿਕ ਮਹੱਤਵ ਦੀ ਸਥਾਪਨਾ ਹੋਈ ਹੈ। ਪ੍ਰਭੂ–ਪ੍ਰਾਪਤੀ ਦੇ ਮਾਰਗ ਵਿਚਲੀਆਂ ਰੁਕਾਵਟਾਂ ਇਸ ਨਾਲ ਦੂਰ ਹੁੰਦੀਆਂ ਹਨ ਅਤੇ ਪਾਪਾਂ ਦਾ ਸਮੂਲ ਨਾਸ਼ ਹੁੰਦਾ ਹੈ। ‘ਨਾਰਦ ਭਕੑਤਿ ਸੂਤ੍ਰ’ (82) ਵਿਚ ‘ਗੁਣ ਮਹਾਤਮ ਆਸਕੑਤਿ’ ਰਾਹੀਂ ਭਗਵਾਨ ਦੇ ਗੁਣ–ਮਹਾਤਮ ਦੇ ਸ਼੍ਰਵਣ ਪ੍ਰਤਿ ਲਗਨ ਦੀ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ। ਭਾਰਤੀ ਮਾਰਗ ਵਿਚ ਸ਼੍ਰਵਣ ਦਾ ਉਚੇਰਾ ਮਹੱਤਵ ਦੱਸਿਆ ਗਿਆ ਹੈ। ਗੁਰੂ ਨਾਨਕ ਦੇਵ ਨੇ ‘ਜਪੁਜੀ’ (8–11) ਵਿਚ ਸੁਣਿਆ ਦੀਆਂ ਪਉੜੀਆਂ ਰਾਹੀਂ ਸਿੱਖ–ਸਾਧਨਾ ਵਿਚ ਸ਼੍ਰਵਣ ਦੇ ਮਹੱਤਵ ਸੰਬੰਧੀ ਆਪਦੀ ਧਾਰਣਾ ਸਪਸ਼ਟ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਤੇ ਇਸ ਦੀ ਲੋੜ ਉੱਤੇ ਬਲ ਦਿੱਤਾ ਗਿਆ ਹੈ।
[ਸਹਾ. ਗ੍ਰੰਥ–ਡਾ. ਸ਼ੇਰ ਸਿੰਘ : ‘ਗੁਰਮਤ ਦਰਸ਼ਨ ’ ; ਡਾ. ਗੁਰਸ਼ਨ ਕੌਰ ਜੱਗੀ : ‘ਗੁਰੂ ਨਾਨਕ ਬਾਣੀ ਦਾ ਸਿਧਾਂਤਿਕ ਵਿਸ਼ਲੇਸ਼ਣ’]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First