ਸਕੈਨਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scanner

ਸਕੈਨਰ ਇਕ ਆਪਟੀਕਲ ਇਨਪੁਟ ਯੰਤਰ ਹੈ। ਇਹ ਕਿਸੇ ਦਸਤਾਵੇਜ਼ (Text) ਜਾਂ ਚਿੱਤਰਾਂ (Graphics) ਨੂੰ ਡਿਜ਼ੀਟਲ (Digital) ਰੂਪ ਵਿੱਚ ਬਦਲ ਕੇ ਕੰਪਿਊਟਰ ਨੂੰ ਭੇਜਦਾ ਹੈ। ਸਕੈਨਰ ਦੀ ਵਰਤੋਂ ਕਰਕੇ ਅਸੀਂ ਕਿਸੇ ਫੋਟੋਗ੍ਰਾਫ ਜਾਂ ਲਿਖਤ ਪਾਠ ਸਮੱਗਰੀ ਨੂੰ ਕੰਪਿਊਟਰ ਵਿੱਚ ਇਨਪੁਟ ਵਜੋਂ ਭੇਜ ਕੇ ਉਸ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਸਕਦੇ ਹਾਂ। ਤਬਦੀਲੀਆਂ ਮਗਰੋਂ ਸਕੈਨ ਕੀਤੇ ਦਸਤਾਵੇਜ਼ਾਂ ਦੀ ਪ੍ਰਿੰਟਿੰਗ ਵੀ ਕਰਵਾਈ ਜਾ ਸਕਦੀ ਹੈ।

ਸਕੈਨਰ 2 ਪ੍ਰਕਾਰ ਦੇ ਹੁੰਦੇ ਹਨ : ਰੋਲਰ ਫੀਡ ਸਕੈਨਰ ਅਤੇ ਫਲੈਟ ਬੈੱਡ ਸਕੈਨਰ।

ਰੋਲਰ ਫੀਡ ਸਕੈਨਰ ਵਿੱਚ ਸਕੈਨ ਕੀਤੇ ਜਾਣ ਵਾਲੇ ਕਾਗਜ਼ ਨੂੰ ਰੋਲਰ ਵਿੱਚੋਂ ਲੰਘਾਇਆ ਜਾਂਦਾ ਹੈ। ਦੂਜੇ ਪਾਸੇ ਫਲੈਟ ਬੈਡ ਸਕੈਨਰ ਦੀ ਸ਼ਕਲ ਇਕ ਸਧਾਰਨ ਫੋਟੋਸਟੇਟ ਮਸ਼ੀਨ ਵਰਗੀ ਹੁੰਦੀ ਹੈ। ਜਦੋਂ ਕਿਸੇ ਕਿਤਾਬ ਦੇ ਵੱਖ-ਵੱਖ ਪੰਨਿਆਂ ਦੀ ਸਕੈਨਿੰਗ ਕਰਨੀ ਹੋਵੇ ਤਾਂ ਫਲੈਟ ਬੈਡ ਸਕੈਨਰ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਕਿਤਾਬ ਦੇ ਪੰਨਿਆਂ ਨੂੰ ਵੱਖ ਕਰਨ ਦੀ ਲੋੜ ਨਹੀਂ ਪੈਂਦੀ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸਕੈਨਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scanner

ਇਹ ਕੰਪਿਊਟਰ ਦਾ ਇਨਪੁਟ ਉਪਕਰਨ ਹੈ। ਇਹ ਡਾਕੂਮੈਂਟ ਜਾਂ ਚਿੱਤਰਕਾਰੀ ਨੂੰ ਡਿਜ਼ੀਟਲ ਰੂਪ ਵਿੱਚ ਬਦਲ ਕੇ ਕੰਪਿਊਟਰ ਵਿੱਚ ਭੇਜਣ ਦੇ ਕੰਮ ਆਉਂਦਾ ਹੈ। ਦੂਸਰੇ ਸ਼ਬਦਾਂ ਵਿੱਚ ਚਿੱਤਰਾਂ ਜਾਂ ਦਸਤਾਵੇਜਾਂ ਨੂੰ ਕੰਪਿਊਟਰ ਵਿੱਚ ਦਾਖ਼ਲ ਕਰਨ ਲਈ ਸਕੈਨਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹੇਠਾਂ ਲਿਖੇ ਦੋ ਪ੍ਰਕਾਰ ਦੇ ਹੁੰਦੇ ਹਨ:

· ਰੋਲਰ ਫੀਡ

· ਫਲੈਟ ਬੈੱਡ


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.