ਸਥ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਥ. ਸਾਥ. ਦੇਖੋ, ਸਥੁ। ੨ ਸੰਗ੍ਯਾ—ਉਹ ਥਾਂ, ਜਿੱਥੇ ਲੋਕ ਮਿਲਕੇ ਬੈਠਣ. ਸਹ—ਥਤੀ ਦੀ ਥਾਂ। ੩ ਪੰਚਾਇਤ ਦੇ ਬੈਠਣ ਦੀ ਜਗਾ। ੪ ਸਭਾ. ਮਜਲਿਸ. “ਅੰਧਾ ਝਗੜਾ ਅੰਧੀ ਸਥੈ.” (ਮ: ੧ ਵਾਰ ਸਾਰ) ੫ ਸੰ. स्थ. ਵਿ—ਠਹਿਰਨੇ ਵਾਲਾ. ਇਸਥਿਤ (ਥਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ— ਗ੍ਰਿਹਥ, ਮਾਰਗਥ ਆਦਿ। ੬ सहस्थ—ਸਹਥ ਦਾ ਸੰਖੇਪ ਭੀ ਸਥ ਹੈ, ਅਰਥਾਤ—ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First