ਸਥਾਨਕ ਅਥਾਰਿਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Local Authority_ਸਥਾਨਕ ਅਥਾਰਿਟੀ: ਸਾਧਾਰਨ ਖੰਡ ਐਕਟ, 1897 ਦੀ ਧਾਰ 3(31) ਅਨੁਸਾਰ ਸਥਾਨਕ ਅਥਾਰਿਟੀ ਦਾ ਮਤਲਬ ਹੋਵੇਗਾ ਕੋਈ ਨਗਰ ਪਾਲਕਾ ਕਮੇਟੀ, ਜ਼ਿਲ੍ਹਾ ਬੋਰਡ , ਬੰਦਰਗਾਹ , ਕਮਿਸ਼ਨਰਾਂ ਦੀ ਬੌਡੀ ਜਾਂ ਹੋਰ ਅਥਾਰਿਟੀ ਜੋ ਕਿਸੇ ਨਗਰ ਪਾਲਕਾ ਜਾਂ ਸਥਾਨਕ ਫ਼ੰਡ ਦੇ ਕੰਟਰੋਲ ਜਾਂ ਪ੍ਰਬੰਧ ਦੀ ਕਾਨੂੰਨੀ ਤੌਰ ਤੇ ਹੱਕਦਾਰ ਹੋਵੇ ਜਾਂ ਜਿਸ ਨੂੰ ਉਸ ਦਾ ਕੰਟਰੋਲ ਜਾਂ ਪ੍ਰਬੰਧ ਸਰਕਾਰ ਦੁਆਰਾ ਸੌਂਪਿਆ ਗਿਆ ਹੋਵੇ।

       ਸਰਵ ਉੱਚ ਅਦਾਲਤ (ਏ ਆਈ ਆਰ 1981 ਐਸ ਸੀ 1951) ਅਨੁਸਾਰ ਸਾਧਾਰਨ ਖੰਡ ਐਕਟ, 1897 ਦੀ ਧਾਰਾ 3(31) ਦੇ ਅਰਥਾਂ ਅੰਦਰ ਸਥਾਨਕ  ਅਥਾਰਿਟੀ ਹੋਣ ਦੇ ਮੰਤਵ ਨਾਲ , ਕਿਸੇ ਅਥਾਰਿਟੀ ਲਈ ਮਿਉਂਸਪਲ ਕਮੇਟੀ, ਜ਼ਿਲ੍ਹਾ ਬੋਰਡ ਜਾਂ ਕਮਿਸ਼ਨਰਾਂ ਦੀ ਬਾਡੀ ਦੀਆਂ, ਜੇ ਸਭ ਨਿਖੜਵੀਆਂ ਖ਼ਾਸੀਅਤਾਂ ਅਤੇ ਲਛਣ ਨ ਵੀ ਰਖਦੀ ਹੋਵੇ ਤਾਂ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਇਕ ਜ਼ਰੂਰੀ ਲਛਣ ਰਖਦੀ ਹੋਵੇ, ਅਰਥਾਤ ਉਹ ਕਿਸੇ ਨਗਰਪਾਲਕਾ ਜਾਂ ਸਥਾਨਕ ਫ਼ੰਡ ਦੇ ਕੰਟਰੋਲ ਅਤੇ ਪ੍ਰਬੰਧ ਦੀ ਕਾਨੂੰਨੀ ਤੌਰ ਤੇ ਹੱਕਦਾਰ ਹੋਵੇ ਜਾਂ ਸਰਕਾਰ ਦੁਆਰਾ ਉਸ ਨੂੰ ਕੰਟਰੋਲ ਤੇ ਪ੍ਰਬੰਧ ਸੌਂਪਿਆ ਗਿਆ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.