ਸਥਾਨਕ ਖੇਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Local area_ਸਥਾਨਕ ਖੇਤਰ: ਇਹ ਸ਼ਬਦ ਸੰਵਿਧਾਨ ਦੀ ਸਤਵੀਂ ਅਨੁਸੂਚੀ ਦੀ ਦੂਜੀ ਸੂਚੀ ਵਿਚ ਆਉਂਦਾ ਹੈ। ਉਸ ਅਨੁਸਾਰ ਰਾਜ ਕਿਸੇ ਸਥਾਨਕ ਖੇਤਰ ਵਿਚ, ਉਸ ਵਿਚ ਖਪਤ , ਵਰਤੋਂ ਜਾਂ ਵਿਕਰੀ ਲਈ ਮਾਲ ਦੇ ਪ੍ਰਵੇਸ਼ ਤੇ ਰੋਕ ਲਾ ਸਕਦਾ ਹੈ। ਇਸ ਦਾ ਅਰਥ ਕਰਦਿਆਂ ਸਰਵ ਉੱਚ ਅਦਾਲਤ ਨੇ ਡਾਇਮੰਡ ਸ਼ੂਗਰ ਮਿਲਜ਼ ਲਿਮਟਿਡ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1961 ਐਸ ਸੀ 562) ਵਿਚ ਕਿਹਾ ਹੈ, ਸੰਵਿਧਾਨ ਦੇ ਇੰਦਰਾਜ 52 ਵਿਚ ਸਥਾਨਕ ਖੇਤਰ (ਜਦੋਂ ਉਹ ਖੇਤਰ ਕਾਨੂੰਨ ਅਰੋਪਣ ਵਾਲੇ ਰਾਜ ਦਾ ਭਾਗ ਹੋਵੇ) ਦਾ ਮਤਲਬ ਹੈ ਕੋਈ ਮਿਊਂਸਪੈਲਿਟੀ, ਜ਼ਿਲ੍ਹਾ ਬੋਰਡ , ਸਥਾਨਕ ਬੋਰਡ, ਸੰਘ ਬੋਰਡ, ਪੰਚਾਇਤ ਵਰਗੀ ਸਥਾਨਕ ਬਾਡੀ ਦੁਆਰਾ ਸ਼ਾਸਤ ਖੇਤਰ। ਇਸ ਲਈ ਕਿਸੇ ਕਾਰਖ਼ਾਨੇ ਦੀਆਂ ਹਦੂਦ ਸਥਾਨਕ ਖੇਤਰ ਨਹੀਂ ਹਨ।
ਮੱਧ ਪ੍ਰਦੇਸ਼ ਉੱਚ ਅਦਾਲਤ ਅਨੁਸਾਰ (1978 ਕ੍ਰਿਮੀਨਲ ਲਾ ਰਿਪੋਰਟਰ (ਮ.ਪ.) 120) ਅਨੁਸਾਰ ਸਥਾਨਕ ਖੇਤਰ ਕਾਫ਼ੀ ਖੁਲਾ (ਸ਼ਬਦ) ਹੈ ਅਤੇ ਇਸ ਵਿਚ ਕਿਸੇ ਰਾਜ ਦਾ ਕੋਈ ਭਾਗ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਸ ਖੇਤਰ ਵਿਚ ਇਕ ਜ਼ਿਲ੍ਹੇ ਤੋਂ ਵਧੀਕ ਹੋ ਸਕਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First