ਸਦਾਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਦਾਚਾਰ [ਨਾਂਪੁ] ਨੈਤਿਕਤਾ , ਇਖ਼ਲਾਕ, ਚੰਗਾ ਵਿਹਾਰ, ਸ੍ਰੇਸ਼ਠ ਆਚਾਰ , ਨੇਕ ਵਰਤਾਰਾ, ਸ਼ਿਸ਼ਟਾਚਾਰ , ਸਾਊਪੁਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਦਾਚਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਚਾਰ ਵਿ—ਚੰਗੇ ਆਚਾਰ ਵਾਲਾ. ਨੇਕ ਚਲਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਦਾਚਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Morality_ਸਦਾਚਾਰ: ਇਹ ਸ਼ਬਦ ਸਮਾਜ ਦੇ ਸਹੀ ਸੋਚਣੀ ਵਾਲੇ ਜਨਸਮੂਹ ਦੁਆਰਾ ਸਹੀ ਅਤੇ ਗ਼ਲਤ ਆਚਰਣ ਵਲ ਸੰਕੇਤ ਕਰਦਾ ਹੈ। ਆਪਣੇ ਆਪ ਵਿਚ ਇਸ ਸ਼ਬਦ ਦੇ ਅਰਥ ਬਹੁਤ ਤਰਲ ਹਨ ਅਤੇ ਦੇਸ਼ ਕਾਲ , ਸਥਾਨ ਅਤੇ ਸਭਿਅਤਾ ਦੀ ਅਵਸਥਾ ਰਲ ਕੇ ਇਸ ਨੂੰ ਠੋਸ ਅਰਥ ਦਿੰਦੇ ਹਨ। ਇਸ ਤੋਂ ਸਪਸ਼ਟ ਹੈ ਕਿ ਸਦਾਚਾਰ ਦਾ ਵਿਆਪਕ ਮਾਨ-ਦੰਡ ਲਭਣਾ ਸੰਭਵ ਨਹੀਂ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 19 ਵਿਚ ਵਰਤੇ ਗਏ ਇਸ ਸ਼ਬਦ ਦੇ ਅਰਥ ਸੁਨਿਸਚਿਤ ਕੀਤੇ ਜਾ ਸਕਦੇ ਹਨ ਕਿਉਂਕਿ ਭਾਰਤੀ ਪ੍ਰਸੰਗ ਵਿਚ ਸਦਾਚਾਰ ਦੇ ਅਰਥ ਸਮੇਂ ਦੇ ਪ੍ਰਵਾਹ ਨਾਲ ਤਾਂ ਬਦਲ ਸਕਦੇ ਹਨ ਲੇਕਿਨ ਦੇਸ਼ ਕਾਲ ਦੇ ਪੱਖੋਂ ਸਦਾਚਾਰਕ ਕਦਰਾਂ ਕੀਮਤਾਂ ਦੇਸ਼ ਭਰ ਵਿਚ ਲਗਭਗ ਇਕ ਸਮਾਨ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਦਾਚਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਦਾਚਾਰ, (ਸੰਸਕ੍ਰਿਤ) / ਪੁਲਿੰਗ : ਸ਼ੁਭ ਬਿਉਹਾਰ (ਵਿਵਹਾਰ), ਸਰੇਸ਼ਟ ਆਚਾਰ, ਨੇਕ ਚਲਨੀ, ਸਾਊਪੁਣਾ, ਚੰਗੀ ਆਦਤ, ਨੇਕਵਰਤਾਰਾ, ਇਖਲਾਕ, ਸਭਿਆਚਾਰ, ਸ਼ਿਸ਼ਟਾਚਾਰ

–ਸਦਾਚਾਰਕ, ਵਿਸ਼ੇਸ਼ਣ : ਸਦਾਚਾਰ ਸਬੰਧੀ, ਇਖਲਾਕੀ, ਭਲਿਆਈ ਦਾ

–ਸਦਾਚਾਰੀ. ਵਿਸ਼ੇਸ਼ਣ : ਨੇਕਚਲਨ, ਸਾਊ, ਨੇਕ ਸੁਭਾਉ ਵਿਚ ਵਰਤਣ ਵਾਲਾ, ਨੇਕ ਖਸਲਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-06-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.