ਸਮਦਰਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਦਰਸੀ. ਸੰ. समदर्शिन्. ਵਿ—ਸਮਦ੍ਰਾ. ਇਕਸਾਰ ਸਭ ਨੂੰ ਦੇਖਣ ਵਾਲਾ. “ਸੋ ਸਮਦਰਸੀ ਤਤੁ ਕਾ ਬੇਤਾ.” (ਸੁਖਮਨੀ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਦਰਸੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਮਦਰਸੀ: ਸਿੱਖ-ਧਰਮ ਵਿਚ ਇਹ ਵਿਸ਼ੇਸ਼ਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਵੈਰੀ ਅਤੇ ਮਿਤਰ ਨੂੰ ਇਕ-ਸਮਾਨ ਵੇਖਣ ਵਾਲਾ ਹੋਵੇ। ‘ਸੁਖਮਨੀ ’ ਬਾਣੀ ਵਿਚ ‘ਬ੍ਰਹਮ-ਗਿਆਨੀ ’ (ਵੇਖੋ) ਨੂੰ ‘ਸਮਦਰਸੀ’ ਕਿਹਾ ਗਿਆ ਹੈ— ਸੋ ਸਮਦਰਸੀ ਤਤੁ ਕਾ ਬੇਤਾ। ਗੁਰਬਾਣੀ ਵਿਚ ਇਸ ਨੂੰ ‘ਸਮਦ੍ਰਿਸਟਾ’ ਵੀ ਕਿਹਾ ਗਿਆ ਹੈ — ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ।
ਸਿੱਖ-ਧਰਮ ਦੇ ਅਰਦਾਸ ਵਿਚ ‘ਸਰਬੱਤ ਕਾ ਭਲਾ ’ ਇਸੇ ਭਾਵਨਾ ਦਾ ਬੋਧਕ ਹੈ ਕਿਉਂਕਿ ‘ਸਰਬੱਤ’ ਸ਼ਬਦ ਵਿਚ ਮਿਤਰ, ਵੈਰੀ, ਨਿੰਦਕ , ਹਿਤੂ, ਊਚ, ਨੀਚ ਆਦਿ ਸਭ ਸਮਾ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਮਦਰਸੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਮਦਰਸੀ (ਗੁ.। ਸੰਸਕ੍ਰਿਤ ਸਮਦਰ ਸਨ) ਇੱਕੋ ਜਿਹਾ ਸਾਰੇ ਦੇਖਣ ਵਾਲਾ। ਯਥਾ-‘ਸੋ ਸਮਦਰਸੀ ਤਤ ਕਾ ਬੇਤਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਮਦਰਸੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮਦਰਸੀ, ਵਿਸ਼ੇਸ਼ਣ : ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-02-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First