ਸਮਾਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਜ [ਨਾਂਪੁ] ਇੱਕੋ ਥਾਂ ਰਹਿਣ ਵਾਲ਼ੇ ਜਾਂ ਇੱਕੋ ਤਰ੍ਹਾਂ ਦਾ ਵਿਹਾਰ ਕਰਨ ਵਾਲ਼ੇ ਲੋਕ ਜੋ ਇੱਕ ਸਮੂਹ ਦੀ ਤਰ੍ਹਾਂ ਹੋਣ, ਭਾਈਚਾਰਾ , ਜਥੇਬੰਦੀ, ਸਭਾ , ਮੁਆਸ਼ਰਾ, ਸੁਸਾਇਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਜ. ਸੰ. ਸੰਗ੍ਯਾ—ਸਮੑ-ਅਜ. ਇਕੱਠ । ੨ ਸਭਾ । ੩ ਸਭਾ ਦਾ ਕਮਰਾ। ੪ ਹਾਥੀ. ਇਹ “ਸਾਮਜ” ਦਾ ਰੂਪਾਂਤਰ ਹੈ. ਦੇਖੋ, ਸਾਮਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਾਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਜ, ਸੰਸਕ੍ਰਿਤ / ਪੁਲਿੰਗ : ੧. ਇਕੋ ਥਾਂ ਰਹਿਣ ਵਾਲੇ ਜਾਂ ਇਕੋ ਤਰ੍ਹਾਂ ਦਾ ਵਿਹਾਰ ਕਰਨ ਵਾਲੇ ਲੋਕ ਜੋ ਇੱਕ ਸਮੂਹ ਦੀ ਤਰ੍ਹਾਂ ਹੋਣ, ਸਮੂਹ, ਸੰਘ, ਗਰੋਹ, ਜੱਥਾ; ੨. ਭਾਈਚਾਰਾ, ਸੁਸਾਇਟੀ, ਜਾਤ, ਗੋਤ, ਸ਼ਰੀਕਾ; ੩. ਜੱਥੇਬੰਦੀ ਜਾਂ ਸੰਸਥਾ ਜੋ ਕੁਝ ਲੋਕਾਂ ਨੇ ਮਿਲ ਕੇ ਕਿਸੇ ਖਾਸ ਉਦੇਸ਼ ਨੂੰ ਮੁਖ ਰੱਖ ਕੇ ਬਣਾਈ ਹੋਵੇ, ਸਭਾ, ਸੰਗਤ, ਜੱਥਾ; ੪. ਆਰੀਆ ਸਮਾਜ

–ਸਮਾਜ ਸੁਧਾਰ, ਪੁਲਿੰਗ : ਲੋਕਾਂ ਨੂੰ ਸੁਧਾਰਨ ਦਾ ਭਾਵ, ਸਮਾਜ ਨੂੰ ਉੱਚਾ ਕਰਨ ਦਾ ਭਾਵ, ਸਮਾਜਕ ਰੀਤਾਂ ਰਸਮਾਂ ਵਿੱਚ ਯੋਗ ਤਬਦੀਲੀ ਲਿਆਉਣ ਦਾ ਭਾਵ

–ਸਮਾਜ ਰਾਜ, ਪੁਲਿੰਗ : ਜਮਹੂਰੀ ਰਾਜ, ਲੋਕ ਰਾਜ, ਲੋਕਤੰਤਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-37-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.