ਸਮੁਦਾ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਸਮੁਦਾ (gemneinschaft)

      ਜਰਮਨ ਸਮਾਜ ਵਿਗਿਆਨੀ ਫਰਡੀਲੈਂਡ ਟੋਨੀਜ਼ ਅਨੁਸਾਰ ਸਮਾਜਿਕ ਪ੍ਰਨਾਲੀਆਂ ਵਿਚਲੇ ਸੰਬੰਧ, ਸਮੁਦਾ ਅਤੇ ਸਭਾ ਵਿਚਕਾਰ ਇੱਕ ਲਗਾਤਾਰਤਾ ਵਿੱਚ ਖਿਲਰੇ ਹੋਏ ਹੁੰਦੇ ਹਨ। ਸਮੁਦਾਇਕ ਸੰਬੰਧ ਇੱਕ ਸਮੰਗੀ ਸਮੁਦਾ ਵਿੱਚ ਮੌਜੂਦ ਹੁੰਦੇ ਹਨ, ਇਹ ਬਹੁਤ ਨਜ਼ਦੀਕੀ, ਗ਼ੈਰਰਸਮੀ, ਸਹਿਯੋਗੀ, ਸਮੂਹ ਲਈ ਸਦਾਚਾਰਕ ਭਾਵਨਾ ਵਾਲੇ ਹੁੰਦੇ ਹਨ, ਜਿਸ ਵਿੱਚ ਸਾਕਾਦਾਰੀ ਸਮੂਹ ਵੀ ਸ਼ਾਮਲ ਹੁੰਦਾ ਹੈ। ਸ਼ਕਾਰੀ, ਇਕੱਤਰਕਾਰੀ, ਬਾਗ਼ਬਾਨੀ, ਕਿਸਾਨੀ ਅਤੇ ਉਦਯੋਗ ਤੋਂ ਪਹਿਲੇ ਸਮਾਜਾਂ ਵਿੱਚ ਮਿਲਦੇ ਹਨ। (ਵੇਖੋ ਸਭਾ gesellschaft ਸੰਬੰਧ) ਸਮੁਦਾ, ਅਵਿਭਾਜਿਤ (communty undivided) ਅਜਿਹੀ ਸਮੁਦਾ ਨਾ ਗੋਤ ਉੱਤੇ ਆਧਾਰਿਤ ਹੋਵੇ ਨਾ ਪਰਵਾਰ (deme) ਉੱਤੇ, ਅਤੇ ਜੋ ਵੱਖ-ਵੱਖ ਗੋਤਾਂ ਵਿੱਚ ਵੰਡੀ ਨਾ ਹੋਈ ਹੋਵੇ। (ਮਰਡਕ) ਸਮੁਦਾ, ਆਹਮੋ ਸਾਹਮਣੇ (communty face to face ) ਅਜਿਹੀ ਸਮੁਦਾ, ਜਿਸ ਵਿੱਚ ਹਰ ਮੈਂਬਰ ਲਈ ਦੂਜੇ ਨੂੰ ਨਿੱਜੀ ਤੌਰ ਤੇ ਜਾਣਨਾ ਸੰਭਵ ਹੋਵੇ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.